ਕ੍ਰਾਈਮ ਬ੍ਰਾਂਚ ਨੇ ਜਾਰੀ ਕੀਤਾ ਕਿਸਾਨ ਆਗੂਆਂ ਨੂੰ ਨੋਟਿਸ, ਪੇਸ਼ ਹੋਣ ਦੇ ਦਿੱਤੇ ਹੁਕਮ

By  Jagroop Kaur February 5th 2021 10:20 PM -- Updated: February 5th 2021 10:21 PM

ਜਿੱਥੇ ਕਿਸਾਨਾਂ ਨੇ 6 ਫਰਵਰੀ ਨੂੰ ਭਾਰਤ ਵਿਚ ਚੱਕਾ ਜਾਮ ਕਰਨ ਦੀ ਮੰਗ ਕੀਤੀ ਹੈ, ਉਥੇ ਕ੍ਰਾਈਮ ਬ੍ਰਾਂਚ ਨੇ ਕਿਸਾਨ ਨੇਤਾਵਾਂ ਨੂੰ ਸ਼ਨੀਵਾਰ ਨੂੰ ਇਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ 40 ਤੋਂ ਵੱਧ ਕਿਸਾਨ ਨੇਤਾਵਾਂ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਕਿਸਾਨਾਂ ਨੂੰ ਸੌਂਪੇ ਗਏ ਹਨ ਜਦੋਂਕਿ ਫਾਰਮ ਬਾਡੀਜ਼ ਵੱਲੋਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਉਹ ਇਸ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।While farmers called for chakka jam in India on February 6, Crime Branch issued notice to farmer leaders asking them to appear before it.

Also Read | Samyukta Kisan Morcha releases guidelines for Chakka Jam in India on February 6

ਇਹ ਵਿਕਾਸ ਅਜਿਹੇ ਸਮੇਂ ਹੋਇਆ ਜਦੋਂ ਕਿਸਾਨਾਂ ਨੇ 6 ਫਰਵਰੀ ਨੂੰ ਭਾਰਤ ਵਿਚ ਚੱਕਾ ਜਾਮ ਕਰਨ ਦੀ ਮੰਗ ਕੀਤੀ ਸੀ ਜੋ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਜਿਕਰਯੋਗ ਹੈ ਕਿ ਕਿਸਾਨਾਂ ਅਤੇ ਕੇਂਦਰ ਵਿਚਾਲੇ 11 ਦੌਰਾਂ ਦੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਬਿਲਕੁਲ ਗੱਲ ਬਾਤ ਬੰਦ ਹੋ ਚੁਕੀ ਹੈ। ਅਜਿਹੇ 'ਚ ਅਗਲੀ ਬੈਠਕ ਕਦ ਹੋਵੇਗੀ ਕਿਹਾ ਨਹੀਂ ਜਾ ਸਕਦਾ। ਉਥੇ ਹੀ 26 ਜਨਵਰੀ ਦੀ ਪ੍ਰੇਦਤ ਤੋਂ ਬਾਅਦ ਹੋਈ ਹਿੰਸਾ ਦਰਮਿਆਨ ਜੋ ਵੀ ਹੋਇਆ ਉਹ ਨਿੰਦਾ ਜਨਕ ਸੀ , ਉਥੇ ਹੀ ਹੁਣ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ ਕਿ 26 ਜਨਵਰੀ ਦੀ ਘਟਨਾ ਪਿੱਛੇ ਜ਼ਿੰਮੇਵਾਰ ਕੌਣ ਹੈ।

While farmers called for chakka jam in India on February 6, Crime Branch issued notice to farmer leaders asking them to appear before it.ਉਥੇ ਹੀ ਦੱਸਸਨਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਹੋਈ ਹੰਗਾਮੇ ਤੋਂ ਬਾਅਦ ਪੰਜਾਬ ਦੇ 69 ਅਤੇ ਹਰਿਆਣਾ ਦੇ 33 ਕਿਸਾਨ ਜੇਲ੍ਹ ਵਿਚ ਬੰਦ ਹਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਦਿੱਲੀ ਸਰਕਾਰ ਨੇ ਇਹ ਸੂਚੀ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪ ਦਿੱਤੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ 115 ਲੋਕਾਂ ਦੀ ਸੂਚੀ ਜਨਤਕ ਕੀਤੀ ਗਈ ਹੈ। ਇਸ ਵਿਚ ਦਿੱਲੀ ਤੋਂ 11, ਯੂ ਪੀ ਅਤੇ ਉਤਰਾਖੰਡ ਦੇ ਇਕ-ਇਕ ਵਿਅਕਤੀ ਜੇਲ੍ਹ ਵਿਚ ਹਨ। ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਸਾਰਿਆਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਹਰ ਸੰਭਵ ਸਹਾਇਤਾ ਕੀਤੀ ਜਾਏਗੀ।

Related Post