CWC 2019: ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਖੇਡਿਆ ਜਾਵੇਗਾ ਦਿਲ ਖਿੱਚਵਾਂ ਮੁਕਾਬਲਾ, ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਕਰ ਰਹੇ ਨੇ ਇੰਤਜ਼ਾਰ

By  Jashan A June 16th 2019 10:03 AM

CWC 2019: ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਖੇਡਿਆ ਜਾਵੇਗਾ ਦਿਲ ਖਿੱਚਵਾਂ ਮੁਕਾਬਲਾ, ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਕਰ ਰਹੇ ਨੇ ਇੰਤਜ਼ਾਰ,ਲੰਡਨ: ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ਮਹਾਕੁੰਭ ਇੰਗਲੈਂਡ ਦੀ ਧਰਤੀ 'ਤੇ ਚੱਲ ਰਿਹਾ ਹੈ।ਜਿਸ 'ਚ ਵੱਖ -ਵੱਖ ਦੇਸ਼ਾਂ ਦੀਆਂ ਟੀਮਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਵਿਸ਼ਵ ਕੱਪ 2019 'ਚ ਹੁਣ ਤੱਕ ਦੇ ਸਾਰੇ ਹੀ ਮੁਕਾਬਲੇ ਦਿਲ ਖਿੱਚਵੇਂ ਰਹੇ ਹਨ। ਪਰ ਇਸ ਮਹਾਕੁੰਭ ਦਾ ਸਭ ਤੋਂ ਫਸਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਯਾਨੀ ਸੁਪਰ ਸੰਡੇ ਨੂੰ ਖੇਡਿਆ ਜਾਵੇਗਾ। ਇਸ ਮੈਚ 'ਤੇ ਭਾਰਤ-ਪਾਕਿ ਕ੍ਰਿਕਟ ਪ੍ਰੇਮੀਆਂ ਦੀਆਂ ਨਹੀਂ ਸਗੋਂ ਦੁਨੀਆ ਭਰ 'ਚ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਉਥੇ ਹੀ ਇਸ ਮੈਚ ਨੂੰ ਲੈਕੇ ਕੱਲ ਦੇਸ਼ ਭਰ 'ਚ ਕਰਫ਼ਿਊ ਵਰਗਾ ਮਾਹੌਲ ਬਣ ਸਕਦਾ। ਜੇ ਗੱਲ ਕੀਤੀ ਜਾਵੇ ਭਾਰਤੀ ਟੀਮ ਦੀ ਵਿਸ਼ਵ ਕੱਪ 2019 'ਚ ਤਾਂ ਭਾਰਤ ਦਾ ਹੁਣ ਤੱਕ ਸਫ਼ਰ ਸ਼ਾਨਦਾਰ ਰਿਹਾ ਹੈ। ਭਾਰਤ ਹੁਣ ਤੱਕ 3 ਮੈਚ ਖੇਡ ਚੁੱਕਿਆ ਹੈ, ਜਿਸ 'ਚ ਭਾਰਤ ਨੇ 2 ਮੁਕਾਬਲੇ ਜਿੱਤੇ ਹਨ ਤੇ ਇਕ ਮੁਕਾਬਲਾ ਮੀਂਹ ਦੀ ਵਜ੍ਹਾ ਨਾਲ ਰੱਦ ਹੋ ਗਿਆ ਤੇ ਭਾਰਤ 5 ਅੰਕਾਂ ਨਾਲ ਚੌਥੇ ਸਥਾਨ 'ਤੇ ਬਣਿਆ ਹੋਇਆ ਹੈ। ਹੋਰ ਪੜ੍ਹੋ:ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲ ਉਥੇ ਹੀ ਪਾਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ 'ਚ ਲੜਖੜਾਉਂਦੀ ਨਜ਼ਰ ਆ ਰਹੀ ਹੈ।ਪਾਕਿ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਨ੍ਹਾਂ 'ਚ ਉਹ ਸਿਰਫ ਇੱਕ ਮੈਚ ਜਿੱਤ ਸਕੀ ਹੈ ਤੇ ਇਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਪਾਕਿ ਟੀਮ 3 ਅੰਕਾਂ ਨਾਲ 8ਵੇਂ ਸਥਾਨ 'ਤੇ ਬਣੀ ਹੋਈ ਹੈ। ਜੇਕਰ ਵਿਸ਼ਵ ਕੱਪ 'ਚ ਦੋਹਾਂ ਟੀਮਾਂ ਦੇ ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿ ਨੂੰ 1992 ਤੋਂ ਵਿਸ਼ਵ ਕੱਪ 'ਚ ਕਦੇ ਜਿੱਤਣ ਨਹੀਂ ਦਿੱਤਾ।ਹੁਣ ਦੇਖਣਾ ਇਹ ਹੋਵੇਗਾ ਕਿ ਕੀ ਭਾਰਤੀ ਟੀਮ ਇਸ ਰਿਕਾਰਡ ਨੂੰ ਬਰਕਰਾਰ ਰੱਖ ਪਾਵੇਗੀ ਜਾ ਪਾਕਿ ਇਸ ਮੁਕਾਬਲੇ ਨੂੰ ਜਿੱਤ ਭਾਰਤ ਦੇ ਜੇਤੂ ਅਭਿਆਨ ਨੂੰ ਠੱਲ੍ਹ ਪਾਵੇਗਾ। [caption id="attachment_307203" align="aligncenter" width="300"]india-pak 1 भारत-पाक मैच आज, क्या बारिश डालेगी खलल या फिर होगी चौकों-छक्कों की बरसात[/caption] ਇਸ ਦਾ ਪਤਾ ਤਾਂ ਅੱਜ ਹੋਣ ਵਾਲੇ ਮੈਚ ਤੋਂ ਬਾਅਦ ਹੀ ਲੱਗ ਸਕੇਗਾ।ਫਿਲਹਾਲ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। -PTC News

Related Post