ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

By  Shanker Badra May 31st 2021 05:51 PM

ਦਰਭੰਗਾ  :ਬਿਹਾਰ ਦੇ ਦਰਭੰਗਾ ਦੀ 'ਸਾਈਕਲ ਗਰਲ' ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਜੋਤੀ ਪਾਸਵਾਨ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਲੌਕਡਾਊਨ ਵਿੱਚ ਆਪਣੇ ਪਿਤਾ ਨੂੰ ਸਾਈਕਲ 'ਤੇ ਬੈਠਾ ਕੇ ਗੁੜਗਾਉਂ ਤੋਂ ਦਰਭੰਗਾ ਲਿਆਉਣ ਲਈ ਸੁਰਖੀਆਂ ਵਿੱਚ ਆਈ ਸੀ। ਜੋਤੀ ਦੇ ਪਰਿਵਾਰ ਵਾਲਿਆਂ ਨੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ   

'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਸਾਲ ਲੌਕਡਾਊਨਦੌਰਾਨ ਜਦੋਂ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਸੈਂਕੜੇ ਲੱਖਾਂ ਲੋਕਾਂ ਨੇ ਪੈਦਲ ਜਾਂ ਕੁਝ ਸਰੋਤ ਇਕੱਤਰ ਕਰਕੇ ਆਪਣੇ ਪਿੰਡਾਂ ਨੂੰ ਚਾਲੇ ਪਾ ਦਿੱਤੇ ਸੀ। ਇਸ ਵਿਚ ਜੋਤੀ ਪਾਸਵਾਨ ਵੀ ਸੀ। ਦਰਭੰਗਾ ਜ਼ਿਲੇ ਦੇ ਸਿੰਘਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ ਰਹਿਣ ਵਾਲੀ 13 ਸਾਲਾ ਜੋਤੀ ਦੇ ਪਿਛਲੇ ਸਾਲ ਲੌਕਡਾਊਨਦੌਰਾਨ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ 'ਤੇਬੈਠਾ ਕੇ ਗੁੜਗਾਉਂ ਤੋਂ 8 ਦਿਨਾਂ ਵਿਚ ਦਰਭੰਗਾ ਪਹੁੰਚੀ ਸੀ।

'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਦੱਸਿਆ ਜਾ ਰਿਹਾ ਹੈ ਕਿ ਜੋਤੀ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਸ਼ਰਧਾ ਕਰਮਾਂ ਦੇ ਭੋਜ ਲਈ ਇਕ ਮੀਟਿੰਗ ਹੋ ਰਹੀ ਸੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੋਹਨ ਜਿਵੇਂ ਹੀ ਖੜ੍ਹਾ ਹੋ ਗਿਆ ਅਤੇ ਡਿੱਗ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਹਨ ਪਾਸਵਾਨ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ।

'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਦਿੱਲੀ-ਐਨਸੀਆਰ ਵਿਚ ਮੋਹਨ ਪਾਸਵਾਨ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਜਨਵਰੀ 2020 ਵਿਚ ਉਸਦਾ ਐਕਸੀਡੈਂਟ ਹੋ ਗਿਆ ਸੀ। ਫਿਰ ਜੋਤੀ ਦੇਖਭਾਲ ਲਈ ਆਪਣੇ ਪਿਤਾ ਕੋਲ ਚਲੀ ਗਈ ਸੀ। ਇਸ ਦੌਰਾਨ ਦੇਸ਼ ਭਰ ਵਿੱਚ ਇੱਕਲੌਕਡਾਊਨ ਲੱਗ ਗਿਆ। ਇਸ ਤੋਂ ਬਾਅਦ ਜੋਤੀ 400 ਰੁਪਏ ਵਿੱਚ ਸਾਈਕਲ ਖਰੀਦ ਕੇ ਆਪਣੇ ਪਿਤਾ ਨਾਲ ਗੁੜਗਾਉਂ ਤੋਂ ਦਰਭੰਗਾ ਪਹੁੰਚੀ ਸੀ।

'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਜੋਤੀ ਆਪਣੇ ਪਿਤਾ ਮੋਹਨ ਨੂੰ ਬਿਠਾ ਕੇ ਅਤੇ 8 ਦਿਨਾਂ ਵਿਚ 1300 ਕਿਲੋਮੀਟਰ ਦੀ ਯਾਤਰਾ ਕਰਕੇ ਦਰਭੰਗਾ ਪਹੁੰਚੀ ਸੀ। ਉਸ ਦੇ ਇਸ ਸਾਹਸ ਭਰੇ ਕੰਮ ਦੀ ਦੇਸ਼-ਵਿਦੇਸ਼ ਵਿਚ ਖੂਬ ਚਰਚਾ ਹੋਈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਉਸ ਦੀ ਤਾਰੀਫ਼ ਕੀਤੀ ਸੀ। ਇਵਾਂਕਾ ਟਰੰਪ ਨੇ ਕਿਹਾ ਸੀ ਕਿ ਅਜਿਹਾ ਸਾਹਸ ਸਿਰਫ ਭਾਰਤ ਦੀ ਧੀ ਹੀ ਕਰ ਸਕਦੀ ਹੈ।

-PTCNews

Related Post