Sat, Apr 27, 2024
Whatsapp

ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

Written by  Shanker Badra -- May 31st 2021 05:51 PM
ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ

ਦਰਭੰਗਾ  :ਬਿਹਾਰ ਦੇ ਦਰਭੰਗਾ ਦੀ 'ਸਾਈਕਲ ਗਰਲ' ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਜੋਤੀ ਪਾਸਵਾਨ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਲੌਕਡਾਊਨ ਵਿੱਚ ਆਪਣੇ ਪਿਤਾ ਨੂੰ ਸਾਈਕਲ 'ਤੇ ਬੈਠਾ ਕੇ ਗੁੜਗਾਉਂ ਤੋਂ ਦਰਭੰਗਾ ਲਿਆਉਣ ਲਈ ਸੁਰਖੀਆਂ ਵਿੱਚ ਆਈ ਸੀ। ਜੋਤੀ ਦੇ ਪਰਿਵਾਰ ਵਾਲਿਆਂ ਨੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ    [caption id="attachment_502072" align="aligncenter" width="300"]'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ[/caption] ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਸਾਲ ਲੌਕਡਾਊਨਦੌਰਾਨ ਜਦੋਂ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਸੈਂਕੜੇ ਲੱਖਾਂ ਲੋਕਾਂ ਨੇ ਪੈਦਲ ਜਾਂ ਕੁਝ ਸਰੋਤ ਇਕੱਤਰ ਕਰਕੇ ਆਪਣੇ ਪਿੰਡਾਂ ਨੂੰ ਚਾਲੇ ਪਾ ਦਿੱਤੇ ਸੀ। ਇਸ ਵਿਚ ਜੋਤੀ ਪਾਸਵਾਨ ਵੀ ਸੀ। ਦਰਭੰਗਾ ਜ਼ਿਲੇ ਦੇ ਸਿੰਘਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ ਰਹਿਣ ਵਾਲੀ 13 ਸਾਲਾ ਜੋਤੀ ਦੇ ਪਿਛਲੇ ਸਾਲ ਲੌਕਡਾਊਨਦੌਰਾਨ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ 'ਤੇਬੈਠਾ ਕੇ ਗੁੜਗਾਉਂ ਤੋਂ 8 ਦਿਨਾਂ ਵਿਚ ਦਰਭੰਗਾ ਪਹੁੰਚੀ ਸੀ। [caption id="attachment_502071" align="aligncenter" width="300"]'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ[/caption] ਦੱਸਿਆ ਜਾ ਰਿਹਾ ਹੈ ਕਿ ਜੋਤੀ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਸ਼ਰਧਾ ਕਰਮਾਂ ਦੇ ਭੋਜ ਲਈ ਇਕ ਮੀਟਿੰਗ ਹੋ ਰਹੀ ਸੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੋਹਨ ਜਿਵੇਂ ਹੀ ਖੜ੍ਹਾ ਹੋ ਗਿਆ ਅਤੇ ਡਿੱਗ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੋਹਨ ਪਾਸਵਾਨ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ। [caption id="attachment_502070" align="aligncenter" width="300"]'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ[/caption] ਦਿੱਲੀ-ਐਨਸੀਆਰ ਵਿਚ ਮੋਹਨ ਪਾਸਵਾਨ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਜਨਵਰੀ 2020 ਵਿਚ ਉਸਦਾ ਐਕਸੀਡੈਂਟ ਹੋ ਗਿਆ ਸੀ। ਫਿਰ ਜੋਤੀ ਦੇਖਭਾਲ ਲਈ ਆਪਣੇ ਪਿਤਾ ਕੋਲ ਚਲੀ ਗਈ ਸੀ। ਇਸ ਦੌਰਾਨ ਦੇਸ਼ ਭਰ ਵਿੱਚ ਇੱਕਲੌਕਡਾਊਨ ਲੱਗ ਗਿਆ। ਇਸ ਤੋਂ ਬਾਅਦ ਜੋਤੀ 400 ਰੁਪਏ ਵਿੱਚ ਸਾਈਕਲ ਖਰੀਦ ਕੇ ਆਪਣੇ ਪਿਤਾ ਨਾਲ ਗੁੜਗਾਉਂ ਤੋਂ ਦਰਭੰਗਾ ਪਹੁੰਚੀ ਸੀ। [caption id="attachment_502069" align="aligncenter" width="275"]'Cycle Girl' Jyoti Kumari Paswan’s Father Dies Of Heart Attack ਲੌਕਡਾਊਨ ਦੌਰਾਨ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਜੋਤੀ ਦੇ ਪਿਤਾ ਦਾ ਦੇਹਾਂਤ[/caption] ਜੋਤੀ ਆਪਣੇ ਪਿਤਾ ਮੋਹਨ ਨੂੰ ਬਿਠਾ ਕੇ ਅਤੇ 8 ਦਿਨਾਂ ਵਿਚ 1300 ਕਿਲੋਮੀਟਰ ਦੀ ਯਾਤਰਾ ਕਰਕੇ ਦਰਭੰਗਾ ਪਹੁੰਚੀ ਸੀ। ਉਸ ਦੇ ਇਸ ਸਾਹਸ ਭਰੇ ਕੰਮ ਦੀ ਦੇਸ਼-ਵਿਦੇਸ਼ ਵਿਚ ਖੂਬ ਚਰਚਾ ਹੋਈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਉਸ ਦੀ ਤਾਰੀਫ਼ ਕੀਤੀ ਸੀ। ਇਵਾਂਕਾ ਟਰੰਪ ਨੇ ਕਿਹਾ ਸੀ ਕਿ ਅਜਿਹਾ ਸਾਹਸ ਸਿਰਫ ਭਾਰਤ ਦੀ ਧੀ ਹੀ ਕਰ ਸਕਦੀ ਹੈ। -PTCNews


Top News view more...

Latest News view more...