ਗੁਜਰਾਤ ਵਿੱਚ ਟਲਿਆ ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਖ਼ਤਰਾ , 'ਵਾਯੂ ਨੇ ਬਦਲਿਆ ਰਾਹ

By  Shanker Badra June 13th 2019 04:39 PM

ਗੁਜਰਾਤ ਵਿੱਚ ਟਲਿਆ ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਖ਼ਤਰਾ , 'ਵਾਯੂ ਨੇ ਬਦਲਿਆ ਰਾਹ:ਅਹਿਮਦਾਬਾਦ : ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਗੁਜਰਾਤ 'ਤੇ ਸੰਕਟ ਥੋੜ੍ਹਾ ਘੱਟ ਹੋ ਗਿਆ ਹੈ।ਮੌਸਮ ਵਿਭਾਗ ਮੁਤਾਬਿਕ 150 ਤੋਂ ਜ਼ਿਆਦਾ ਤੇਜ਼ ਰਫ਼ਤਾਰ ਨਾਲ ਗੁਜਰਾਤ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਵਾਯੂ ਨੇ ਆਪਣੀ ਦਿਸ਼ਾ ਬਦਲ ਲਈ ਹੈ।ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਗੁਜਰਾਤ ਦੇ ਤੱਟੀ ਖੇਤਰਾਂ ਨੂੰ ਛੂਹ ਕੇ ਨਿਕਲ ਜਾਵੇਗਾ।ਹਾਲਾਂਕਿ ਖ਼ਤਰਾ ਹਾਲੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ।

cyclonic-storm-vayu-changes-course-may-not-hit-gujarat-coast
ਗੁਜਰਾਤ ਵਿੱਚ ਟਲਿਆ ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਖ਼ਤਰਾ , 'ਵਾਯੂ ਨੇ ਬਦਲਿਆ ਰਾਹ

ਭਾਰਤੀ ਮੌਸਮ ਵਿਭਾਗ ਮੁਤਾਬਿਕ ਚੱਕਰਵਾਤੀ ਤੂਫ਼ਾਨ ਵਾਯੂ ਅੱਜ ਦੁਪਹਿਰ ਉਤਰ ਪੱਛਮੀ ਦਿਸ਼ਾ ਵੱਲ ਚਲੇਗਾ ਅਤੇ ਫਿਰ ਉਤਰ ਪੱਛਮੀ ਦਿਸ਼ਾ ਵਿਚ ਸੌਰਾਸ਼ਟਰ ਤੱਟ ਦੇ ਕਿਨਾਰੇ ਤੋਂ ਲੰਘੇਗਾ ,ਜਿਸ ਨਾਲ ਗਿਰ ਸੋਮਨਾਥ, ਦੀਵ, ਜੂਨਾਗੜ੍ਹ, ਪੋਰਬੰਦਰ ਅਤੇ ਦੇਵਭੂਮੀ ਦਵਾਰਕਾ ਪ੍ਰਭਾਵਿਤ ਹੋਣਗੇ।ਇਸ ਦੌਰਾਨ 135 ਤੋਂ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਣਗੀਆਂ ਜੋ 13 ਜੂਨ ਨੂੰ ਦੁਪਹਿਰ ਬਾਅਦ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਵਿਚ ਤਬਦੀਲ ਹੋ ਸਕਦੀਆਂ ਹਨ।

cyclonic-storm-vayu-changes-course-may-not-hit-gujarat-coast
ਗੁਜਰਾਤ ਵਿੱਚ ਟਲਿਆ ਚੱਕਰਵਾਤੀ ਤੂਫ਼ਾਨ 'ਵਾਯੂ' ਦਾ ਖ਼ਤਰਾ , 'ਵਾਯੂ ਨੇ ਬਦਲਿਆ ਰਾਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਇਸ ਦੇ ਲਈ ਗੁਜਰਾਤ ਸਰਕਾਰ ਨੇ ਹਾਲਾਤ ਨਾਲ ਨਿਜੱਠਣ ਲਈ ਤਿਆਰੀਆਂ ਕਰ ਲਈਆਂ ਹਨ।ਇਸ ਦੌਰਾਨ ਐੱਨਡੀਆਰਐੱਫ ਦੀਆਂ 52 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਨਾਲ ਹੀ ਫ਼ੌਜ ਅਤੇ ਕੋਸਟ ਗਾਰਡ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।ਚੱਕਰਵਾਤ ਵਾਯੂ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਖਾਣੇ ਦੇ ਪੈਕੇਟ ਵੀ ਤਿਆਰ ਕੀਤੇ ਹੋਏ ਹਨ, ਜਿਸ ਨੂੰ ਜ਼ਰੂਰਤਮੰਦਾਂ ਨੂੰ ਦਿੱਤਾ ਜਾਵੇਗਾ।ਚੱਕਰਵਾਤ ਦੌਰਾਨ ਸੋਮਨਾਥ ਮੰਦਰ ਬੰਦ ਨਾ ਕਰਨ 'ਤੇ ਗੁਜਰਾਤ ਸਰਕਾਰ ਦੇ ਮੰਤਰੀ ਭੁਪੇਂਦਰ ਸਿੰਘ ਨੇ ਕਿਹਾ ਹੈ ਕਿ ਇਹ ਕੁਦਰਤੀ ਆਫ਼ਤ ਹੈ, ਉਹ ਇਸ ਨੂੰ ਨਹੀਂ ਰੋਕ ਸਕਦੇ, ਕੁਦਰਤ ਹੀ ਇਸ ਨੂੰ ਰੋਕ ਸਕਦੀ ਹੈ।

-PTCNews

Related Post