ਦਾਖਾ ਦੇ ਪਿੰਡ ਜਾਂਗਪੁਰ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ 

By  Shanker Badra October 21st 2019 06:35 PM -- Updated: October 22nd 2019 10:07 AM

ਦਾਖਾ ਦੇ ਪਿੰਡ ਜਾਂਗਪੁਰ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ:ਦਾਖਾ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਸਨ ,ਜੋ ਸ਼ਾਮ 6 ਵਜੇ ਖ਼ਤਮ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ -ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸਨ। ਇਸ ਦੌਰਾਨ ਜਿੱਥੇ ਫਗਵਾੜਾ ਅਤੇ ਮੁਕੇਰੀਆਂ ਵਿੱਚ ਸ਼ਾਂਤਮਈ ਵੋਟਾਂ ਪਈਆਂ ਹਨ ,ਓਥੇ ਹੀ ਦਾਖਾ ਅਤੇ ਜਲਾਲਾਬਾਦ ਤੋਂ ਹਿੰਸਕ ਖ਼ਬਰਾਂ ਸਾਹਮਣੇ ਆਈਆਂ ਹਨ। [caption id="attachment_352117" align="aligncenter" width="300"]Dakha village Jangpura voting During the shoot , Akali worker seriously injured ਦਾਖਾ ਦੇ ਪਿੰਡ ਜਾਂਗਪੁਰਾ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ[/caption] ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਜਲਾਲਾਬਾਦ ਅਤੇ ਦਾਖਾ 'ਚ ਕਾਂਗਰਸ ਦੀ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਦਾਖਾ ਦੇ ਪਿੰਡ ਜਾਂਗਪੁਰ 'ਚ ਵੋਟਿੰਗ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਅਕਾਲੀ ਵਰਕਰ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖਮੀਅਕਾਲੀ ਵਰਕਰ ਨੂੰ ਲੁਧਿਆਣਾ ਦੇ ਡੀ.ਐੱਮ.ਸੀ. 'ਚ ਦਾਖ਼ਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਹੈ। [caption id="attachment_352116" align="aligncenter" width="300"]Dakha village Jangpura voting During the shoot , Akali worker seriously injured ਦਾਖਾ ਦੇ ਪਿੰਡ ਜਾਂਗਪੁਰਾ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ[/caption] ਇਸ ਤੋਂ ਇਲਾਵਾ ਅਜਿਹਾ ਹੀ ਕੁੱਝ ਜਲਾਲਾਬਾਦ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਸਮਰਥਕਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਲੱਗੇ ਅਕਾਲੀ ਦਲ ਦੇ ਬੂਥ 'ਤੇ ਹਮਲਾ ਕਰਕੇ ਬੂਥ ਦੀ ਭੰਨ-ਤੋੜ ਕੀਤੀ ਗਈ ਅਤੇ ਟੈਂਟਾਂ ਨੂੰ ਪਾੜ ਦਿੱਤਾ ਹੈ। ਓਥੇ ਹੀ ਕਾਂਗਰਸ ਦੇ ਇੱਕ ਬੂਥ 'ਤੇ ਬੈਠ ਕੇ ਸ਼ਰੇਆਮ ਪੈਸੇ ਵੰਡੇ ਜਾ ਰਹੇ ਸਨ। ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ 2-2 ਹਜ਼ਾਰ ਰੁਪਏ ਦੇ ਨੋਟ ਦਿੱਤੇ ਗਏ ,ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਫ਼ੋਟੋ 'ਚ ਔਰਤ ਦੇ ਹੱਥ 'ਚ ਫੜੇ ਨੋਟ ਵੀ ਦਿਖਾਈ ਦੇ ਰਹੇ ਹਨ। [caption id="attachment_352117" align="aligncenter" width="300"]Dakha village Jangpura voting During the shoot , Akali worker seriously injured ਦਾਖਾ ਦੇ ਪਿੰਡ ਜਾਂਗਪੁਰਾ 'ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ[/caption] ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਈਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹੁਣ ਚਾਰ ਵਿਧਾਨ ਸਭਾ ਹਲਕਿਆਂ ਦੇ ਕੁੱਲ 33 ਉਮੀਦਵਾਰਾਂ ਦੀ ਕਿਸਮਤਈ.ਵੀ.ਐਮ. 'ਚ ਬੰਦ ਹੋ ਗਈ ਹੈ। -PTCNews

Related Post