ਦਵਿੰਦਰ ਘੁਬਾਇਆ ਨਾਲ ਉਲਝਣ ਵਾਲੀ ਮਹਿਲਾ SHO ਦਾ ਹੋਇਆ ਤਬਾਦਲਾ

By  Jashan A November 30th 2018 08:37 PM

ਦਵਿੰਦਰ ਘੁਬਾਇਆ ਨਾਲ ਉਲਝਣ ਵਾਲੀ ਮਹਿਲਾ SHO ਦਾ ਹੋਇਆ ਤਬਾਦਲਾ,ਜਲਾਲਾਬਾਦ: ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਬਹਿਸ ਕਰਨ ਵਾਲੀ SHO ਲਵਮੀਤ ਕੌਰ ਦਾ ਤਬਾਦਲਾ ਹੋਣ ਦੀ ਸੂਚਨਾ ਮਿਲੀ ਹੈ। SHO ਲਵਮੀਤ ਕੌਰ ਨੂੰ ਫਾਜ਼ਿਲਕਾ ਤੋਂ ਜਲਾਲਾਬਾਦ ਭੇਜ ਦਿੱਤਾ ਗਿਆ ਹੈ।ਦੱਸ ਦੇਈਏ ਕਿ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਇੱਕ ਮਹਿਲਾ ਸਟੇਸ਼ਨ ਹਾਊਸ ਅਫਸਰ (SHO) ਨਾਲ ਬਦਸਲੂਕੀ ਕੀਤੀ ਸੀ।

ਬਦਸਲੂਕੀ ਦਾ ਕਾਰਨ ਇੱਕ ਕਾਂਗਰਸੀ ਵਰਕਰ ਨੂੰ ਚਲਾਨ ਜਾਰੀ ਕਰਨਾ ਹੈ।ਦਵਿੰਦਰ ਸਿੰਘ ਘੁਬਾਇਆ ਪੰਜਾਬ ਵਿਧਾਨ ਸਭਾ 'ਚ ਇੱਕ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹਨ,ਜਿੰਨ੍ਹਾਂਵੱਲੋਂ ਐਸ.ਐਚ.ਓ. ਲਵਮੀਤ ਕੌਰ ਨਾਲ ਗ਼ਲਤ ਭਾਸ਼ਾ ਦੀ ਵਰਤੋਂ ਕੀਤੀ ਗਈ। ਲਵਮੀਤ ਕੌਰ ਪਹਿਲਾਂ ਫਾਜ਼ਿਲਕਾ ਸ਼ਹਿਰ ਪੁਲਿਸ ਥਾਣੇ 'ਚ ਤਾਇਨਾਤ ਸਨ।

davinder singh ਦਵਿੰਦਰ ਘੁਬਾਇਆ ਨਾਲ ਉਲਝਣ ਵਾਲੀ ਮਹਿਲਾ SHO ਦਾ ਹੋਇਆ ਤਬਾਦਲਾ

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਮਹਿਲਾ SHO ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਸੀ, ਜਿਸ ਵਿੱਚ, ਐਮ.ਐਲ.ਏ. ਘੁਬਾਇਆ ਨੇ ਐਸ.ਐਚ.ਓ. ਨੂੰ ਕਿਹਾ, ਤੁਸੀਂ ਆਪਣੇ ਹੀ ਬੰਦਿਆਂ ਨੂੰ ਤੰਗ ਕਰਨ ਲੱਗ ਪਏ...ਕੀ ਗੱਲ ਏ, ਜਿਸ ਦੇ ਜਵਾਬ ਵਿੱਚ ਐਸ.ਐਚ.ਓ. ਨੇ ਕਿਹਾ ਕਿ ਸਰ, ਮੈਂ ਉਸ ਬੰਦੇ ਨੂੰ ਦਸਤਾਵੇਜ਼ ਦਿਖਾਉਣ ਨੂੰ ਕਿਹਾ ਸੀ, ਉਹ ਮੈਨੂੰ ਕਹਿੰਦਾ ਤੂੰ ਕੌਣ ਹੈਂ, ਮੈਂ ਐਸ.ਐਚ.ਓ ਵਜੋਂ ਨਿਯੁਕਤ ਕੀਤੀ ਗਈ ਹੈ ਕੋਈ ਵੀ ਮੇਰੀ ਬੇਇੱਜ਼ਤੀ ਨਹੀਂ ਕਰ ਸਕਦਾ'।ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ, ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਲਵੀ, ਜੋ ਕਿ ਹੁਣ ਕਿਤੇ ਨਾ ਕਿਤੇ ਸੱਚ ਹੁੰਦਾ ਜਾਪ ਰਿਹਾ ਹੈ।

letter ਦਵਿੰਦਰ ਘੁਬਾਇਆ ਨਾਲ ਉਲਝਣ ਵਾਲੀ ਮਹਿਲਾ SHO ਦਾ ਹੋਇਆ ਤਬਾਦਲਾ

ਇਸ ਸਾਰੀ ਘਟਨਾ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਸੀ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਪੁਲਿਸ ਮਰਿਆਦਾ ਚੇਤੇ ਰੱਖਣ ਲਈ ਚੇਤਾਵਨੀ ਵੀ ਜਾਰੀ ਕੀਤੀ ਸੀ।

—PTC News

Related Post