ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਪੈਟਰਿੱਕ ਬ੍ਰਾਊਨ 'ਤੇ ਫੈਸਲਾ ਜਲਦ

By  Joshi February 21st 2018 08:25 AM -- Updated: February 21st 2018 09:27 AM

Decision on Patrick brown soon: ਕੈਨੇਡਾ: ਆਉਣ ਵਾਲੀਆਂ ਚੋਣਾਂ ਵਿੱਚ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਪੈਟਰਿੱਕ ਬ੍ਰਾਊਨ ਕਰ ਸਕਣਗੇ ਜਾਂ ਨਹੀਂ ਇਸ ਦਾ ਫੈਸਲਾ ਜਲਦ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਦੇ ਸਾਬਕਾ ਆਗੂ, ਜਿਸ ਨੂੰ ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਪਿਛਲੇ ਮਹੀਨੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ, ਆਪਣੇ ਨਾਂ ਨਾਲ ਲੱਗੇ ਕਲੰਕ ਨੂੰ ਖਤਮ ਕਰਨ ਦੇ ਨਾਲ ਮੁੜ ਆਪਣਾ ਅਹੁਦਾ ਵਾਪਿਸ ਹਾਸਲ ਕਰਨ ਦੀ ਲੜਾਈ ਲੜ ਰਹੇ ਹਨ। ਅਜਿਹਾ ਕਰਕੇ ਉਹ ਪਾਰਟੀ ਦੇ ਉੱਚ ਅਧਿਕਾਰੀਆਂ ਨਾਲ ਆਹਮੋ ਸਾਹਮਣੀ ਲੜਾਈ ਮੁੱਲ ਲੈ ਚੁੱਕੇ ਹਨ। Decision on Patrick brown soon: ਪਾਰਟੀ ਨੌਮੀਨੇਸ਼ਨ ਕਮੇਟੀ ਵੱਲੋਂ ਬ੍ਰਾਊਨ ਨਾਲ ਮੰਗਲਵਾਰ ਸ਼ਾਮ ਤੱਕ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਸੀ ਤੇ ਉਸ ਤੋਂ ਬਾਅਦ ਹੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ੩੯ ਸਾਲਾ ਇਸ ਸਿਆਸਤਦਾਨ ਨੂੰ ਜੂਨ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਉਮੀਦਵਾਰ ਵਜੋਂ ਹਿੱਸਾ ਲੈਣ ਸਬੰਧੀ ਕੋਈ ਫੈਸਲਾ ਸੁਣਾਇਆ ਜਾਵੇਗਾ। ਜੇ ਫੈਸਲਾ ਬ੍ਰਾਊਨ ਖਿਲਾਫ ਆਉਂਦਾ ਹੈ ਤਾਂ ਟੋਰੀ ਲੀਡਰਸ਼ਿਪ ਉੱਤੇ ਦਾਅਵੇਦਾਰੀ ਜਤਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ। ਪਰ ਐਨੇ ਸਾਰੇ ਅੜਿੱਕਿਆਂ ਦੇ ਬਾਵਜੂਦ ਬ੍ਰਾਊਨ ਨੇ ਮੰਗਲਵਾਰ ਨੂੰ ਆਖਿਆ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਕਿ ਓਨਟਾਰੀਓ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਸੀਂ ਵਚਨਬੱਧ ਹਾਂ ਤੇ ਅਸੀਂ ਅਜਿਹਾ ਕਰਕੇ ਰਹਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਜਿਹੜਾ ਕੰਮ ਉਨ੍ਹਾਂ ਸ਼ੁਰੂ ਕੀਤਾ ਸੀ ਉਹ ਪੂਰਾ ਕਰਕੇ ਹੀ ਸਾਹ ਲੈਣਗੇ। —PTC News

Related Post