ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ

By  Shanker Badra November 20th 2020 03:45 PM

ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ:ਆਦਮਪੁਰ : ਕੋਰੋਨਾ ਮਹਾਂਮਾਰੀ ਕਾਰਨਪਿਛਲੇ 8 ਮਹੀਨਿਆਂ ਤੋਂ ਬੰਦ ਹਵਾਈ ਸੇਵਾ ਅੱਜ ਆਦਮਪੁਰ ਹਵਾਈ ਅੱਡੇ ਤੋਂਮੁੜ ਸ਼ੁਰੂ ਹੋ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂਅੱਜ ਦਿੱਲੀ-ਆਦਮਪੁਰ ਸਪਾਈਸਜੈੱਟ ਦੀ ਉਡਾਣ ਸ਼ੁਰੂ ਹੋਈ ਹੈ।

Delhi-Adampur SpiceJet Flight Resumed from Adampur Airport today after 8 months ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ

ਦਰਅਸਲ 'ਚ ਸਪਾਈਸਜੈੱਟ ਦੀ ਇਹ ਉਡਾਣ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਸਵੇਰੇ 10.45 ਵਜੇ ਪਹੁੰਚੀ, ਜਿਸ 'ਚ ਦਿੱਲੀ ਤੋਂ 11 ਯਾਤਰੀ ਆਦਮਪੁਰ ਆਏ ਸਨ ਅਤੇ ਸਵੇਰੇ 11.15 ਵਜੇ 26 ਯਾਤਰੀ ਨਾਲ ਇਹ ਉਡਾਣ ਮੁੜ ਆਦਮਪੁਰ ਤੋਂ ਦਿੱਲੀ ਲਈ ਰਵਾਨਾ ਹੋਈ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਲਈ ਗਈ ਵਾਪਿਸ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ

Delhi-Adampur SpiceJet Flight Resumed from Adampur Airport today after 8 months ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ

ਇਸ ਮੌਕੇ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਸੈਨੀਟਾਈਜ਼ਰ ਅਤੇ ਕੋਵਿਡ-19 ਸਬੰਧੀ ਹੋਰ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਗਈ।ਆਦਮਪੁਰ-ਦਿੱਲੀ ਉਡਾਣਯਾਤਰੀਆਂ ਨੂੰ ਹਫਤੇ ਵਿਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਮੁਹੱਈਆ ਕਾਰਵਾਈ ਜਾਵੇਗੀ।

Delhi-Adampur SpiceJet Flight Resumed from Adampur Airport today after 8 months ਆਦਮਪੁਰ ਹਵਾਈ ਅੱਡੇ ਤੋਂ ਅੱਜ 8 ਮਹੀਨਿਆਂ ਬਾਅਦ ਮੁੜ ਸ਼ੁਰੂ ਹੋਈ ਹਵਾਈ ਸੇਵਾ

ਦੱਸ ਦੇਈਏ ਕਿ ਪਹਿਲਾਂ ਉਡਾਣਾਂ ਹਰ ਰੋਜ਼ ਉਡਾਣ ਭਰਦੀਆਂ ਸਨ ਪਰ ਹੁਣ ਤਿੰਨ ਦਿਨਾਂ ਦਾ ਸ਼ਡਿਊਲ ਰੱਖਿਆ ਗਿਆ ਹੈ। ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਿ ਜਿਵੇਂ ਯਾਤਰੀਆਂ ਦੀ ਗਿਣਤੀ ਵਧਦੀ ਜਾਏਗੀ, ਉਡਾਨ ਦੇ ਸ਼ਡਿਊਲ ਵਿੱਚ ਵੀ ਵਾਧਾ ਕੀਤਾ ਜਾਵੇਗਾ।

-PTCNews

Related Post