ਸਾਵਧਾਨ ! ਜੇਕਰ ਤੁਸੀਂ ਵੀ ਰੇਲ ਸਫ਼ਰ ਦੌਰਾਨ ਖਾਂਦੇ ਹੋ ਭੋਜਨ ਤਾਂ ਪੜ੍ਹੋ ਇਹ ਖ਼ਬਰ

By  Shanker Badra September 28th 2018 08:33 PM

ਸਾਵਧਾਨ ! ਜੇਕਰ ਤੁਸੀਂ ਵੀ ਰੇਲ ਸਫ਼ਰ ਦੌਰਾਨ ਖਾਂਦੇ ਹੋ ਭੋਜਨ ਤਾਂ ਪੜ੍ਹੋ ਇਹ ਖ਼ਬਰ:ਜੇਕਰ ਤੁਸੀਂ ਟਰੇਨ ਵਿੱਚ ਸਫ਼ਰ ਦੌਰਾਨ ਭੋਜਨ ਖਾਂਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਟ੍ਰੇਨਾਂ, ਹੋਟਲਾਂ, ਰੈਸਟੋਰੈਂਟ ਆਦਿ 'ਚ ਖ਼ਰਾਬ ਭੋਜਨ ਜਾਂ ਉਸ ਵਿੱਚ ਕੀੜੇ-ਮਕੌੜੇ ਨਿਕਲਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਨਵਾਂ ਮਾਮਲਾ ਹੁਣ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ 'ਚ ਸਾਹਮਣੇ ਆਇਆ ਹੈ ਜਿੱਥੇ ਇੱਕ ਯਾਤਰੀ ਨੂੰ ਦਿੱਤੇ ਗਏ ਆਮਲੇਟ ਵਿੱਚੋਂ ਮੱਛਰ ਨਿਕਲਿਆ ਹੈ। ਜਾਣਕਾਰੀ ਅਨੁਸਾਰ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ 'ਚ ਇੱਕ ਯਾਤਰੀ ਸਫ਼ਰ ਕਰ ਰਿਹਾ ਸੀ।ਇਸ ਦੌਰਾਨ ਉਸ ਨੂੰ ਸਵੇਰ ਦੇ ਭੋਜਨ 'ਚ ਆਮਲੇਟ ਦਿੱਤਾ ਗਿਆ।ਉਸ ਨੇ ਜਦੋਂ ਪੈਕ ਕੀਤੇ ਆਮਲੇਟ ਨੂੰ ਖੋਲ੍ਹਿਆ ਤਾਂ ਉਹ ਥੋੜਾ ਕੱਚਾ ਸੀ ਪਰ ਫ਼ਿਰ ਜਦੋਂ ਉਸ ਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਇੱਕ ਮੱਛਰ ਵਿਖਾਈ ਦਿੱਤਾ।ਜਿਸ ਤੋਂ ਬਾਅਦ ਉਸ ਨੇ ਤੁਰੰਤ ਅਧਿਕਾਰੀਆਂ ਕੋਲ ਇਸ ਦੀ ਸ਼ਿਕਾਇਤ ਕੀਤੀ। -PTCNews

Related Post