ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

By  Shanker Badra September 10th 2019 12:33 PM

ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ:ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਦਿਆਰਥੀ ਸੰਘ ਦੀ ਸਾਬਕਾ ਉਪ ਪ੍ਰਧਾਨ ਤੇ ਕਸ਼ਮੀਰ ਪੀਪਲਜ਼ ਮੂਵਮੈਂਟ ਦੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦੇਸ਼-ਧ੍ਰੋਹ ਮਾਮਲੇ ਵਿਚ ਸ਼ੇਹਲਾ ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। [caption id="attachment_338379" align="aligncenter" width="300"]Delhi court grants interim protection from arrest to Shehla Rashid in sedition case ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ[/caption] ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ JNU ਵਿਦਿਆਰਥੀ ਯੂਨੀਅਨ ਦੀ ਸਾਬਕਾ ਮੀਤ ਪ੍ਰਧਾਨਸ਼ੇਹਲਾ ਰਸ਼ੀਦ ਵਿਰੁੱਧ ਦੇਸ਼ -ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।ਭਾਰਤੀ ਫ਼ੌਜ ਨੂੰ ਲੈ ਕੇ ਕੀਤੇ ਗਏ ਇਕ ਟਵੀਟ ਨੂੰ ਲੈ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। [caption id="attachment_338378" align="aligncenter" width="300"]Delhi court grants interim protection from arrest to Shehla Rashid in sedition case ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ[/caption] ਦੱਸ ਦੇਈਏ ਕਿ ਸ਼ੇਹਲਾ ਰਸ਼ੀਦ ਉੱਤੇ ਜੰਮੂ ਕਸ਼ਮੀਰ ਨੂੰ ਲੈ ਕੇ ਫ਼ੌਜ ਵਿਰੁੱਧ ਝੂਠੇ ਤੇ ਰਾਸ਼ਟਰ ਵਿਰੋਧੀ ਟਵੀਟ ਕਰਨ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਦੋਸ਼ ਹੈ। -PTCNews

Related Post