ਦਿੱਲੀ ਦੀ ਰੋਹਿਣੀ ਕੋਰਟ ਦਾ ਜੱਜ ਨਿਕਲਿਆ ਕੋਰੋਨਾ ਪਾਜ਼ੀਟਿਵ ,ਪਹਿਲਾਂ ਪਤਨੀ ਵੀ ਕੋਰੋਨਾ ਪੀੜਤ

By  Shanker Badra June 3rd 2020 01:38 PM -- Updated: June 3rd 2020 01:41 PM

ਦਿੱਲੀ ਦੀ ਰੋਹਿਣੀ ਕੋਰਟ ਦਾ ਜੱਜ ਨਿਕਲਿਆ ਕੋਰੋਨਾ ਪਾਜ਼ੀਟਿਵ ,ਪਹਿਲਾਂ ਪਤਨੀ ਵੀ ਕੋਰੋਨਾ ਪੀੜਤ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ। ਦਿੱਲੀ ਦੀ ਰੋਹਿਣੀ ਕੋਰਟ ਦੇ ਇਕ ਜੱਜ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜੱਜ ਦੀ ਪਤਨੀ ਦੀ ਵੀ ਰਿਪੋਰਟ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਆਈ ਸੀ। ਇਸ ਮਗਰੋਂ ਉਹ ਆਪਣੇ ਆਪ ਇਕਾਂਤਵਾਸ ਵਿਚ ਚਲੇ ਗਏ ਹਨ। ਇਹ ਜਾਣਕਾਰੀ ਰੋਹਿਣੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਹਾਂਵੀਰ ਸਿੰਘ ਸ਼ਰਮਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਜੱਜ ਦੀ ਪਤਨੀ ਵੀ ਕੋਰੋਨਾ ਪਾਜ਼ੀਟਿਵ ਆਈ ਸੀ। ਦੋਵਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਉਹਨਾਂ ਦੱਸਿਆ ਕਿ ਰੋਹਿਣੀ ਕੋਰਟ ਕੰਪਲੈਕਸ ਵਿਚ ਲੋੜੀਂਦੇ ਪ੍ਰੋਟੋਕੋਲ ਲਾਗੂ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਵਿਚ ਮੰਗਲਵਾਰ ਨੂੰ ਕੁੱਲ 1298 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 22,132 ਹੋ ਗਏ ਹਨ ਅਤੇ 556 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 9,243 ਹੋ ਗਈ ਹੈ, ਉੱਥੇ ਹੀ 12,573 ਮਾਮਲੇ ਦਿੱਲੀ 'ਚ ਸਰਗਰਮ ਹਨ। -PTCNews

Related Post