ਹੁਣ ਸਹੁਰਿਆਂ ਦੀ ਜਾਇਦਾਦ 'ਤੇ ਨੂੰਹ ਦਾ ਕੋਈ ਹੱਕ ਨਹੀਂ

By  Joshi October 14th 2018 04:29 PM -- Updated: October 14th 2018 09:57 PM

ਹੁਣ ਸਹੁਰਿਆਂ ਦੀ ਜਾਇਦਾਦ 'ਤੇ ਨੂੰਹ ਦਾ ਕੋਈ ਹੱਕ ਨਹੀਂ ਨਵੀ ਦਿੱਲੀ: ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਦਿੰਦਿਆਂ ਕਿਹਾ ਕਿ ਹੁਣ ਸੱਸ ਸਹੁਰੇ ਦੀ ਕਿਸੇ ਵੀ ਜਾਇਦਾਦ 'ਤੇ ਨੂੰਹ ਦਾ ਕੋਈ ਹੱਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਚੀਫ਼ ਜਸਟਿਸ ਰਾਜਿੰਦਰ ਜੈਨ ਅਤੇ ਜਸਟਿਸ ਵੀ ਕਾਮੇਸ਼ਵਰ ਰਾਓ ਦੀ ਬੈਂਚ ਨੇ ਸੁਣਾਇਆ ਹੈ। ਉਹਨਾਂ ਨੇ ਕਿਹਾ ਕਿ ਜਿਸ ਉੱਪਰ ਸੱਸ-ਸਹੁਰੇ ਦਾ ਹਿੱਤ ਜੁੜਿਆ ਹੋਵੇ, ਉਸ ਜਾਇਦਾਦ ਤੇ ਨੁੰਹ ਦਾ ਕੋਈ ਹੱਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਇਹ ਟਿੱਪਣੀ ਜਿ਼ਲ੍ਹਾ ਅਧਿਕਾਰੀ ਅਤੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਔਰਤ ਦੀ ਅਪੀਲ ਨੂੰ ਖਾਰਿਜ ਕਰਦਿਆਂ ਕੀਤੀ ਹੈ। ਇਸ ਮੌਕੇ ਹਾਈਕੋਰਟ ਨੇ ਇਹ ਵੀ ਕਿਹਾ ਕਿ ਘਰ ਦੇ ਬਜ਼ੁਰਗਾਂ ਨੂੰ ਘਰ ਵਿੱਚ ਸ਼ਾਂਤੀ ਨਾਲ ਰਹਿਣ ਦਾ ਹੱਕ ਹੈ। ਹੋਰ ਪੜ੍ਹੋ: ਅਮਰੀਕਾ ਰਹਿਣ ਵਾਲਿਆਂ ਲਈ ਅਹਿਮ ਖਬਰ, ਆ ਸਕਦੀ ਹੈ ਬੰਦ (ਸ਼ਟਡਾਊਨ) ਦੀ ਨੌਬਤ! ਨਾਲ ਹੀ ਹਾਈਕੋਰਟ ਨੇ ਕਿਹਾ ਕਿ ਸੱਸ-ਸਹੁਰੇ ਨੂੰ ਆਪਣੇ ਘਰ ਤੋਂ ਬੇਟੇ-ਬੇਟੀ ਜਾਂ ਕਾਨੂੰਨੀ ਵਾਰਿਸ ਹੀ ਨਹੀਂ, ਬਲਕਿ ਨੁੰਹ ਤੋਂ ਵੀ ਘਰ ਖਾਲੀ ਕਰਾਉਣ ਦਾ ਪੂਰਾ ਹੱਕ ਹੈ। ਇਸ ਤੋਂ ਪਹਿਲਾ ਵੀ ਹਾਈਕੋਰਟ ਨੇ ਕਿਹਾ ਹੈ ਕਿ ਸਿਰਫ ਮਾਂ ਬਾਪ ਦੀ ਦੇਖਭਾਲ ਕਰਨ ਵਾਲਿਆਂ ਨੂੰ ਹੀ ਮਾਪਿਆਂ ਦੀ ਜਾਇਦਾਦ 'ਤੇ ਹੱਕ ਨਹੀਂ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਜਾਇਦਾਦ ਦਾ ਵਾਰਿਸ ਬਣਾ ਸਕਦੇ ਹਨ। —PTC News

Related Post