ਦਿੱਲੀ ਵਿਖੇ ਹੋਇਆ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਗੁਰਮਤਿ ਸਵਾਲ ਮੁਕਾਬਲਾ

By  Shanker Badra May 21st 2018 07:49 PM

ਦਿੱਲੀ ਵਿਖੇ ਹੋਇਆ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਗੁਰਮਤਿ ਸਵਾਲ ਮੁਕਾਬਲਾ:ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਿੱਤ ਨਿਵੇਂਕਲੇ ਉਪਰਾਲੇ ਸਿੱਖਾਂ ਵੱਲੋਂ ਕੀਤੇ ਜਾਂਦੇ ਰਹੇ ਹਨ।Delhi in kon bnega pyare da pyara Gurmat Question Competitionਇਸੇ ਲੜੀ ’ਚ ਹੁਣ ਬੱਚਿਆਂ ਨੂੰ ਇਤਿਹਾਸ ਦੀ ਬਰੀਕ ਜਾਣਕਾਰੀ ਕੰਠ ਕਰਾਉਣ ਲਈ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ 9 ਤੋਂ 25 ਸਾਲ ਦੇ ਬੱਚਿਆਂ ਲਈ ‘‘ਕੌਣ ਬਣੇਗਾ ਪਿਆਰੇ ਦਾ ਪਿਆਰਾ’’ ਪ੍ਰੋਗਰਾਮ ਪਹਿਲੀ ਵਾਰ ਦਿੱਲੀ ਵਿਖੇ ਕਰਵਾਇਆ ਗਿਆ।ਟੀ.ਵੀ. ’ਤੇ ਚਲਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦੀ ਤਰਜ਼ ’ਤੇ ਚੁਨਿੰਦਾ ਬੱਚਿਆਂ ਨੂੰ ਹੌਟ ਸੀਟ ਰਾਹੀਂ ਸਵਾਲ ਪੁੱਛੇ ਗਏ।Delhi in kon bnega pyare da pyara Gurmat Question Competitionਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਜਨਰਲ ਸਕੱਤਰ ਅਵਨੀਤ ਕੌਰ ਭਾਟੀਆ ਵੱਲੋਂ ਗੁਰਦੁਆਰਾ ਐਫ.ਬੀ. ਬਲਾਕ ਮਾਨਸਰੋਵਰ ਗਾਰਡਨ ਵਿਖੇ ਕਰਵਾਏ ਗਏ ਪ੍ਰੋਗਰਾਮ ’ਚ ਲਗਭਗ 200 ਬੱਚਿਆਂ ਨੇ ਹਿੱਸਾ ਲਿਆ।ਬੱਚਿਆਂ ਨੂੰ ਪ੍ਰੋਗਰਾਮ ’ਚ ਭਾਗ ਲੈਣ ਲਈ ਸਿਲੇਬਸ ਵੱਜੋਂ ਇੱਕ ਪੁਸਤਕ ਦਿੱਤੀ ਗਈ ਸੀ।Delhi in kon bnega pyare da pyara Gurmat Question Competitionਜਿਸ ਦੇ ਅਧਾਰ ’ਤੇ ਪਹਿਲਾ ਲਿੱਖਤੀ ਪੇਪਰ ਲਿਆ ਗਿਆ। ਲਿੱਖਤੀ ਪੇਪਰ ’ਚ ਚੰਗੇ ਨੰਬਰ ਲਿਆਉਣ ਵਾਲੇ ਬੱਚਿਆ ’ਚੋਂ ਪਰਚੀ ਰਾਹੀਂ ਹੌਟ ਸੀਟ ’ਤੇ ਬੈਠਣ ਵਾਲੇ ਬੱਚਿਆ ਦੀ ਚੋਣ ਕੀਤੀ ਗਈ।

-PTCNews

Related Post