ਦਿੱਲੀ ਦੇ ਮੁੰਡਕਾ ਇਲਾਕੇ 'ਚ ਫਰਨੀਚਰ ਗੋਦਾਮ 'ਚ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 21 ਗੱਡੀਆਂ ਪਹੁੰਚੀਆਂ

By  Shanker Badra December 14th 2019 09:58 AM

ਦਿੱਲੀ ਦੇ ਮੁੰਡਕਾ ਇਲਾਕੇ 'ਚ ਫਰਨੀਚਰ ਗੋਦਾਮ 'ਚ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 21 ਗੱਡੀਆਂ ਪਹੁੰਚੀਆਂ:ਨਵੀਂ ਦਿੱਲੀ : ਦਿੱਲੀ ਦੀ ਅਨਾਜ ਮੰਡੀ ਤੋਂ ਬਾਅਦ ਹੁਣ ਮੁੰਡਕਾ ਇਲਾਕੇ 'ਚ ਅੱਜ ਸਵੇਰੇ ਇੱਕ ਫਰਨੀਚਰ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਮੁੰਡਕਾ ਰੇਲਵੇ ਸਟੇਸ਼ਨ ਨੇੜੇ ਲੱਕੜ ਦੇ ਗੋਦਾਮ 'ਚ ਇਹ ਅੱਗ ਲੱਗੀ ਹੈ। [caption id="attachment_369067" align="aligncenter" width="300"]Delhi Mundka Area Furniture godown Fire , 21 fire brigade tenders present ਦਿੱਲੀ ਦੇ ਮੁੰਡਕਾ ਇਲਾਕੇ 'ਚ ਫਰਨੀਚਰ ਗੋਦਾਮ 'ਚ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 21 ਗੱਡੀਆਂ ਪਹੁੰਚੀਆਂ[/caption] ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਸ ਦੀ ਸੂਚਨਾ ਮਿਲਦਿਆਂ ਹੀਫ਼ਾਇਰ ਬ੍ਰਿਗੇਡ ਦੀਆਂ 21 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਇਸ ਦੌਰਾਨ ਤੇਜ਼ ਹਵਾ ਕਾਰਨ ਅੱਗ ਕਾਫੀ ਜ਼ਿਆਦਾ ਫੈਲ ਗਈ ਹੈ। [caption id="attachment_369068" align="aligncenter" width="300"]Delhi Mundka Area Furniture godown Fire , 21 fire brigade tenders present ਦਿੱਲੀ ਦੇ ਮੁੰਡਕਾ ਇਲਾਕੇ 'ਚ ਫਰਨੀਚਰ ਗੋਦਾਮ 'ਚ ਲੱਗੀ ਭਿਆਨਕ ਅੱਗ , ਫ਼ਾਇਰ ਬ੍ਰਿਗੇਡ ਦੀਆਂ 21 ਗੱਡੀਆਂ ਪਹੁੰਚੀਆਂ[/caption] ਜ਼ਿਕਰਯੋਗ ਹੈ ਕਿ ਬੀਤੇ ਐਤਵਾਰ 8 ਦਸੰਬਰ ਨੂੰ ਦਿੱਲੀ ਦੀ ਅਨਾਜ ਮੰਡੀ ਇਲਾਕੇ ’ਚ ਰਾਣੀ ਝਾਂਸੀ ਰੋਡ ’ਤੇ ਬਹੁ-ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਡੇਢ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ। -PTCNews

Related Post