ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ

By  Jashan A January 19th 2019 08:13 PM

ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ,ਨਵੀਂ ਦਿੱਲੀ: ਦਿੱਲੀ 'ਚ ਹੁਣ ਧਾਰਮਿਕ ਸਥਾਨਾਂ ਦੇ ਨੇੜੇ ਮੀਟ ਨਹੀਂ ਮਿਲੇਗਾ। ਦਰਅਸਲ ਦੱਖਣ ਦਿੱਲੀ ਨਗਰ ਨਿਗਮ ਮਾਸ ਦੀ ਵਿਕਰੀ ਲਈ ਨਵੇਂ ਨਿਯਮ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਧਾਰਮਿਕ ਸਥਾਨ ਤੇ ਮੀਟ ਸ਼ਾਪ ਵਿਚਾਲੇ ਘੱਟੋ-ਘੱਟ 150 ਮੀਟਰ ਦੀ ਦੂਰੀ ਲਾਜ਼ਮੀ ਹੋਵੇਗੀ।ਇਸ ਨੂੰ ਐਸਡੀਐਮਸੀ ਦੀ ਸਟੈਂਡਿੰਗ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। [caption id="attachment_242754" align="aligncenter" width="300"]DELHI ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ[/caption] ਸਦਨ ਵਿੱਚੋਂ ਮਨਜ਼ੂਰੀ ਮਿਲਣ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।ਹੁਣ ਲਾਇਸੈਂਸ ਲਈ 5 ਹਜ਼ਾਰ ਦੀ ਬਜਾਏ 7 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਦੁਕਾਨ ਵਿੱਚ ਇੱਕ ਡਿਸਪਲੇਅ ਬੋਰਡ ਲਾਉਣਾ ਵੀ ਜ਼ਰੂਰੀ ਹੋਏਗਾ ਜਿਸ ਵਿੱਚ ਇਹ ਦੱਸਿਆ ਜਾਏਗਾ ਕਿ ਜੋ ਮੀਟ ਵੇਚਿਆ ਜਾ ਰਿਹਾ ਹੈ ਉਹ ਹਲਾਲ ਹੈ ਜਾਂ ਝਟਕਾ। [caption id="attachment_242755" align="aligncenter" width="300"]DELHI ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ[/caption] ਪਾਲਿਸੀ ਵਿੱਚ ਕਿਹਾ ਗਿਆ ਹੈ ਕਿ ਮਟਨ/ਚਿਕਨ/ਮੱਛੀ ਤੇ ਮੱਝ ਦੇ ਮਾਸ ਦੀ ਦੁਕਾਨ ਮਸਜਿਦ ਤੋਂ 100 ਮੀਟਰ ਦੇ ਅੰਦਰ ਲਾਉਣ ਦੀ ਇਜਾਜ਼ਤ ਪ੍ਰਸ਼ਾਸਨ ਕੋਲੋਂ ਲਈ ਜਾ ਸਕਦੀ ਹੈ। -PTC News

Related Post