ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

By  Shanker Badra May 27th 2021 12:29 PM

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਲਾਲ ਕਿਲ੍ਹਾ ਹਿੰਸਾ (Red Fort Violence) ਮਾਮਲੇ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਅਨੁਸਾਰ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਭੀੜ ਨੇ ਨਾ ਸਿਰਫ ਇਤਿਹਾਸਕ ਸਮਾਰਕ 'ਤੇ ਕਬਜ਼ਾ ਕਰਨ ਅਤੇ ਨਿਸ਼ਾਨ ਸਾਹਿਬ ਅਤੇ 'ਕਿਸਾਨ' ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ, ਬਲਕਿ ਉਹ ਇਸ ਨੂੰ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਨਵਾਂ ਵਿਰੋਧ ਬਿੰਦੂ ਬਣਾਉਣਾ ਚਾਹੁੰਦੇ ਸੀ।

Delhi Police chargesheet claims R-Day violence at Red Fort 'well-planned conspiracy' ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ 'ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ 'ਯੈਲੋ ਨੋਟਿਸ'

ਹਿੰਸਾ ਦੀ ਸਾਜਿਸ਼ ਬਾਰੇ ਦੱਸਦੇ ਹੋਏ ਸਾਲ 2019 ਦੇ ਮੁਕਾਬਲੇ ਸਾਲ 2020 ਦੌਰਾਨ ਹਰਿਆਣਾ ਅਤੇ ਪੰਜਾਬ ਵਿਚ ਟਰੈਕਟਰਾਂ ਦੀ ਖਰੀਦ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਜਦੋਂ ਅੰਦੋਲਨ ਦਸੰਬਰ 2020 ਵਿਚ ਆਪਣੇ ਸਿਖਰ 'ਤੇ ਸੀ ਤਾਂ ਉਸ ਵਕਤ ਪਿਛਲੇ ਸਾਲ ਦੇ ਮੁਕਾਬਲੇ 95% ਵਧੇਰੇ ਟਰੈਕਟਰ ਖਰੀਦੇ ਗਏ ਸਨ।

Delhi Police chargesheet claims R-Day violence at Red Fort 'well-planned conspiracy' ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

ਖ਼ਬਰਾਂ ਅਨੁਸਾਰ 3,232 ਪੰਨਿਆਂ ਦੀ ਚਾਰਜਸ਼ੀਟ ਵਿਚ ਇਹ ਵਿਸਥਾਰ ਵਿਚ ਦੱਸਿਆ ਗਿਆ ਹੈ ਕਿ ਲਾਲ ਕਿਲ੍ਹੇ ਵਿਚ ਹਿੰਸਾ ਲਈ ਸਾਜਿਸ਼ ਰਚੀ ਗਈ ਸੀ। 22 ਮਈ ਨੂੰ ਦਾਇਰ ਕੀਤੀ ਗਈ ਇਸ ਚਾਰਜਸ਼ੀਟ ਵਿਚ ਦਿੱਲੀ ਪੁਲਿਸ ਨੇ ਕਿਹਾ ਕਿ ਹਿੰਸਾ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਪਰਦੇ ਹੇਠ ਇੱਕ ਵੱਡੀ ਸਾਜ਼ਿਸ਼ ਸੀ। ਬੇਵਕੂਫ ਭੀੜ ਦਾ ਦਿੱਲੀ ਵਿਚ ਦਾਖਲ ਹੋਣਾ ਦਾ ਮੁੱਖ ਉਦੇਸ਼ ਲਾਲ ਕਿਲ੍ਹੇ ਨੂੰ ਨਵਾਂ ਪ੍ਰੋਟੈਸਟ ਪੁਆਇੰਟ ਬਣਾਉਣਾ ਸੀ। ਗਣਤੰਤਰ ਦਿਵਸ 'ਤੇ ਇਸ ਹਿੰਸਾ 'ਚ ਲਗਭਗ 500 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ।

Delhi Police chargesheet claims R-Day violence at Red Fort 'well-planned conspiracy' ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

  ਜਾਣਬੁੱਝ ਕੇ ਖਾਸ ਦਿਨ ਚੁਣਿਆ ਗਿਆ  

ਚਾਰਜਸ਼ੀਟ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਜਾਣਬੁੱਝ ਕੇ ਇਸ ਲਈ ਗਣਤੰਤਰ ਦਿਵਸ ਵਰਗਾ ਇੱਕ ਦਿਨ ਚੁਣਿਆ ਸੀ। ਉਸਦਾ ਉਦੇਸ਼ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾ ਕੇ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਦੇਸ਼ ਨੂੰ ਸ਼ਰਮਿੰਦਾ ਕਰਨਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਟਰੈਕਟਰਾਂ ਦੀ ਖਰੀਦ ਇੱਕ ਯੋਜਨਾਬੱਧ ਸਾਜਿਸ਼ ਦੇ ਇਰਾਦੇ ਨਾਲ ਕੀਤੀ ਗਈ ਸੀ। ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਦਿੱਲੀ ਦੇ ਟਰੈਕਟਰ ਪਰੇਡ 'ਤੇ ਲਿਜਾਣ ਲਈ ਖਰੀਦਿਆ ਗਿਆ ਸੀ।

Delhi Police chargesheet claims R-Day violence at Red Fort 'well-planned conspiracy' ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

ਪੜ੍ਹੋ ਹੋਰ ਖ਼ਬਰਾਂ : ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ : ਰਾਮਦੇਵ

50 ਲੱਖ ਰੁਪਏ ਦਾ ਲਾਲਚ 

ਇਕਬਾਲ ਸਿੰਘ ਨਾਮਕ ਇੱਕ ਦੋਸ਼ੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਸਿੱਖ ਫਾਰ ਜਸਟਿਸ ਗਰੁੱਪ ਨੇ ਉਸ ਨੂੰ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ, ਜੇ ਉਹ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਲਹਿਰਾਉਣ ਵਿੱਚ ਸਫਲ ਹੁੰਦਾ ਹੈ। ਪੁਲਿਸ ਨੇ ਇੱਕ ਗੱਲਬਾਤ ਦੀ ਆਡੀਓ ਦਾ ਹਵਾਲਾ ਦਿੱਤਾ ਹੈ ,ਜਿਸ ਵਿੱਚ ਇਕਬਾਲ ਸਿੰਘ ਦੀ ਧੀ ਕਥਿਤ ਤੌਰ 'ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਹੈ ਅਤੇ ਦੱਸ ਰਹੀ ਹੈ ਕਿ ਉਸਨੂੰ 50 ਲੱਖ ਰੁਪਏ ਮਿਲਣਗੇ। ਪੁਲਿਸ ਦਾ ਦਾਅਵਾ ਹੈ ਕਿ ਇਕਬਾਲ ਸਿੰਘ 19 ਜਨਵਰੀ ਨੂੰ ਇੱਕ ਮੀਟਿੰਗ ਲਈ ਪੰਜਾਬ ਤਰਨਤਾਰਨ ਗਿਆ ਸੀ।

Delhi Police chargesheet claims R-Day violence at Red Fort 'well-planned conspiracy' ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚ ਹੋਇਆ ਵੱਡਾ ਖ਼ੁਲਾਸਾ

ਦੀਪ ਸਿੱਧੂ ਨੇ ਭੀੜ ਨੂੰ ਭੜਕਾਇਆ

ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀਪ ਸਿੱਧੂ ਨੇ ਭੀੜ ਨੂੰ ਭੜਕਾਉਣ ਦਾ ਕੰਮ ਕੀਤਾ। ਪੁਲਿਸ ਦੇ ਅਨੁਸਾਰ ਸਿੱਧੂ ਨੂੰ ਕਈ ਵੀਡਿਓ ਵਿੱਚ ਇਹ ਕਹਿੰਦੇ ਦੇਖਿਆ ਗਿਆ ਸੀ ਕਿ ਭੀੜ ਤੈਅ ਕੀਤਾ ਰਸਤਾ ਨਹੀਂ ਲਵੇਗੀ ਬਲਕਿ ਲਾਲ ਕਿਲ੍ਹੇ ਵਿੱਚ ਦਾਖਲ ਹੋਵੇਗੀ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਅਤੇ ਹੋਰ ਮੈਂਬਰਾਂ ਨੇ ਆਮ ਇਰਾਦੇ ਨਾਲ ਦੰਗੇ ਕੀਤੇ, ਜਨਤਕ ਜਾਇਦਾਦ ਦੀ ਭੰਨਤੋੜ ਕੀਤੀ, ਸਰਕਾਰੀ ਕਰਮਚਾਰੀਆਂ ਉੱਤੇ ਹਮਲਾ ਕੀਤਾ ਅਤੇ ਯਾਦਗਾਰ ਨੂੰ ਲੁੱਟਿਆ ਅਤੇ ਨੁਕਸਾਨ ਪਹੁੰਚਾਇਆ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ।

-PTCNews

Related Post