ਦਿੱਲੀ ਨੂੰ ਦਹਿਲਾਉਣ ਦੀ ਅੱਤਵਾਦੀ ਸਾਜ਼ਿਸ਼ ਨਾਕਾਮ , AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ

By  Shanker Badra October 12th 2021 10:41 AM

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਰਾਜਧਾਨੀ ਨੂੰ ਦਿਹਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਪੈਸ਼ਲ ਸੈੱਲ ਨੇ ਅੱਤਵਾਦੀ ਕੋਲੋਂ ਏਕੇ -47 ਅਤੇ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਹਨ। ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭਾਰਤ 'ਤੇ ਹਮਲਾ ਕਰਨ ਲਈ ਤਿਆਰ ਕੀਤਾ ਸੀ। ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦਿੱਲੀ ਨੂੰ ਦਹਿਲਾਉਣ ਦੀ ਅੱਤਵਾਦੀ ਸਾਜ਼ਿਸ਼ ਨਾਕਾਮ , AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਮੁਹੰਮਦ ਅਸ਼ਰਫ ਉਰਫ ਅਲੀ ਨਾਂ ਦੇ ਪਾਕਿਸਤਾਨੀ ਵਿਅਕਤੀ ਨੂੰ ਸੋਮਵਾਰ ਰਾਤ 9.20 ਵਜੇ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਹੰਮਦ ਅਸ਼ਰਫ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਨਾਰੋਵਾਲ ਜ਼ਿਲ੍ਹੇ ਦਾ ਵਸਨੀਕ ਹੈ। ਮੁਹੰਮਦ ਅਸ਼ਰਫ ਭਾਰਤੀ ਨਾਗਰਿਕ ਵਜੋਂ ਰਹਿ ਰਿਹਾ ਸੀ। ਇਸਦੇ ਲਈ ਉਸਨੇ ਆਪਣਾ ਫਰਜ਼ੀ ਨਾਮ ਮੁਹੰਮਦ ਨੂਰੀ ਦੇ ਨਾਮ ਉੱਤੇ ਰੱਖਿਆ ਸੀ ਅਤੇ ਇੱਕ ਨਕਲੀ ਆਈਡੀ ਕਾਰਡ ਵੀ ਬਣਵਾਇਆ ਸੀ।

ਦਿੱਲੀ ਨੂੰ ਦਹਿਲਾਉਣ ਦੀ ਅੱਤਵਾਦੀ ਸਾਜ਼ਿਸ਼ ਨਾਕਾਮ , AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ

ਉਹ ਦਿੱਲੀ ਦੇ ਸ਼ਾਸਤਰੀ ਨਗਰ ਵਿੱਚ ਆਰਾਮ ਪਾਰਕ ਇਲਾਕੇ ਵਿੱਚ ਇੱਕ ਘਰ ਵਿੱਚ ਰਹਿ ਰਿਹਾ ਸੀ। ਉਸ ਨੇ ਭਾਰਤੀ ਪਛਾਣ ਪੱਤਰ ਬਣਾਉਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਕਿਸੇ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਦਿੱਲੀ ਆਇਆ ਸੀ। ਇਸ ਨੂੰ ਆਈਐਸਆਈ ਨੇ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਸੀ। ਇਸ ਤੋਂ ਬਾਅਦ ਇਹ ਨੇਪਾਲ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ।

ਦਿੱਲੀ ਨੂੰ ਦਹਿਲਾਉਣ ਦੀ ਅੱਤਵਾਦੀ ਸਾਜ਼ਿਸ਼ ਨਾਕਾਮ , AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ

ਸਪੈਸ਼ਲ ਸੈੱਲ ਨੇ ਉਸ ਕੋਲੋਂ ਇੱਕ ਹੈਂਡਬੈਗ, ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਦੋਸ਼ੀਆਂ ਦੇ ਕਹਿਣ 'ਤੇ ਕਾਲਿੰਦੀ ਕੁੰਜ ਦੇ ਯਮੁਨਾ ਘਾਟ ਦੇ ਨੇੜੇ ਤੋਂ ਇੱਕ ਏਕੇ -47, ਇੱਕ ਹੈਂਡ ਗ੍ਰਨੇਡ, 50 ਰਾਊਡ ਦੇ 2 ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਦਿੱਲੀ ਦੇ ਤੁਰਕਮਾਨ ਇਲਾਕੇ ਵਿੱਚ ਉਸ ਦੇ ਲੁਕਣਗਾਹ ਤੋਂ ਇੱਕ ਭਾਰਤੀ ਪਾਸਪੋਰਟ ਵੀ ਜ਼ਬਤ ਕੀਤਾ ਗਿਆ ਹੈ। ਦੋਸ਼ੀ ਮੁਹੰਮਦ ਅਸ਼ਰਫ ਉਰਫ ਅਲੀ ਦੇ ਖਿਲਾਫ ਯੂਏਪੀਏ, ਵਿਸਫੋਟਕ ਐਕਟ, ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

-PTCNews

Related Post