ਜਦੋਂ ਲਾੜੇ ਨੇ ਸਟੇਜ਼ 'ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ

By  Shanker Badra July 12th 2019 07:29 PM

ਜਦੋਂ ਲਾੜੇ ਨੇ ਸਟੇਜ਼ 'ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ:ਨਵੀਂ ਦਿੱਲੀ : ਦਿੱਲੀ ਦੇ ਜਵਾਂ ਖੇਤਰ ਦੇ ਪਿੰਡ ਖੁਰਦ ਖੇੜਾ 'ਚ ਲਾੜੇ ਨੇ ਵਿਆਹ ਸਮਾਗਮ ਦੌਰਾਨ ਅਜਿਹਾ ਪੰਗਾ ਪਾ ਦਿੱਤਾ , ਜਿਸ ਕਰਕੇ ਲਾੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਓਥੇ ਵਿਆਹ ਕਰਵਾਉਣ ਆਏ ਲਾੜੇ ਨੇ ਜੈਮਾਲਾ ਪ੍ਰੋਗਰਾਮ ਦੌਰਾਨ ਰਿਵਾਲਵਿੰਗ ਸਟੇਜ 'ਤੇ ਸ਼ਰਾਬ ਪੀ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਜਦੋਂ ਕੁੜੀ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਗੱਲ ਮਾਰ-ਕੁਟਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਲਾੜੀ ਨੇ ਲਾੜੇ ਦਾ ਗੁੱਸਾ ਦੇਖ ਕੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। [caption id="attachment_317686" align="aligncenter" width="300"]Delhi village Khurd Khera bride Rejected to get married ਜਦੋਂ ਲਾੜੇ ਨੇ ਸਟੇਜ਼ 'ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ[/caption] ਜਾਣਕਾਰੀ ਮੁਤਾਬਿਕ ਖੁਰਦ ਖੇੜਾ ਨਿਵਾਸੀ ਬੀਰੇਂਦਰ ਸਿੰਘ ਦੀਆਂ ਦੋ ਬੇਟੀਆਂ ਦਾ ਬੁੱਧਵਾਰ ਸ਼ਾਮ ਵਿਆਹ ਸੀ। ਇਸ ਦੌਰਾਨ ਵੱਡੀ ਬੇਟੀ ਆਰਤੀ ਦੀ ਬਰਾਤ ਨਹਿਰੂ ਨਗਰ, ਆਨੰਦ ਪਰਬਤ (ਦਿੱਲੀ) ਤੋਂ ਆਈ ਸੀ, ਜਦਕਿ ਛੋਟੀ ਬੇਟੀ ਪੂਜਾ ਦੀ ਬਰਾਤ ਗੌਤਮ ਬੁੱਧ ਨਗਰ ਤੋਂ ਆਈ ਸੀ। [caption id="attachment_317684" align="aligncenter" width="300"]Delhi village Khurd Khera bride Rejected to get married ਜਦੋਂ ਲਾੜੇ ਨੇ ਸਟੇਜ਼ 'ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ[/caption] ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਜੈਮਾਲਾ ਵੇਲੇ ਦਿੱਲੀ ਤੋਂ ਆਇਆ ਲਾੜਾ ਕਨ੍ਹਈਆ ਨਸ਼ੇ 'ਚ ਸੀ। ਇਸ ਦੌਰਾਨ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਤੋੜ-ਭੰਨ ਕਰ ਦਿੱਤੀ। ਜਦੋਂ ਲਾੜੀ ਦੇ ਮਾਮੇ ਨੇ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਿਆ ਅਤੇ ਰਿਵਾਲਵਿੰਗ ਸਟੇਜ ਤੱਕ ਤੋੜ ਸੁੱਟੀ। ਇਸ ਮੌਕੇ ਲਾੜੀ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। [caption id="attachment_317685" align="aligncenter" width="300"]Delhi village Khurd Khera bride Rejected to get married ਜਦੋਂ ਲਾੜੇ ਨੇ ਸਟੇਜ਼ 'ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਲਾੜੇ ਸਮੇਤ ਦੋਨਾਂ ਧਿਰਾਂ ਨੂੰ ਥਾਣੇ ਲੈ ਆਈ ਅਤੇ ਸਮਝੌਤਾ ਨਾ ਹੋਣ 'ਤੇ ਪੁਲਿਸ ਨੇ ਲਾੜੇ ਸਮੇਤ ਦੋਨਾਂ ਧਿਰਾਂ ਦੇ ਚਾਰ ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ। -PTCNews

Related Post