Sat, Apr 27, 2024
Whatsapp

ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ

Written by  Shanker Badra -- July 12th 2019 06:49 PM
ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ

ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ

ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ:ਮੁੰਬਈ : ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਮਾਂ ਬਣ ਗਈ ਹੈ। ਉਨ੍ਹਾਂ ਦੇ ਘਰ ਇੱਕ ਨੰਨ੍ਹੇ ਮਹਿਮਾਨ ਨੇ ਜਨਮ ਲਿਆ ਹੈ। ਸਮੀਰ ਨੇ ਖ਼ੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ।ਦੱਸਣਯੋਗ ਹੈ ਕਿ ਸਮੀਰ ਨੇ ਮੁੰਬਈ ਸਥਿਤ ਬੇਮਜ਼ ਮਲਟੀ-ਸਪੈਸ਼ਿਲਟੀ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ। [caption id="attachment_317676" align="aligncenter" width="300"]Actress Sameera Reddy shares first photo of baby girl ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ[/caption] ਸਮੀਰਾ ਰੈੱਡੀ ਦੂਜੀ ਵਾਰ ਮਾਂ ਬਣੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 'ਚ ਬੇਟੇ ਹੰਸ ਨੂੰ ਜਨਮ ਦਿੱਤਾ ਸੀ, ਜੋ ਕਿ 4 ਸਾਲ ਦਾ ਹੈ। ਸਮੀਰਾ ਨੇ ਇਕ ਦਿਨ ਪਹਿਲਾਂ ਹੀ ਬੇਬੀ ਬੰਪ ਨਾਲ ਆਪਣੀ ਇਕ ਬਲੈਕ ਐਂਡ ਵਾਈਟ ਤਸਵੀਰ ਪੋਸਟ ਕੀਤੀ ਸੀ। ਇਸ 'ਚ ਉਸ ਨੇ ਲਿਖਿਆ ਸੀ, 'ਹੈਲੋ ਬੇਬੀ, ਅਸੀਂ ਬਹੁਤ ਨਜ਼ਦੀਕ ਹਾਂ।'ਸਮੀਰਾ ਰੈੱਡੀ ਦਾ ਅੰਦਾਜ਼ਾ ਬਿਲਕੁਲ ਸਹੀਂ ਨਿਕਲਿਆ ਅਤੇ ਇਕ ਦਿਨ ਬਾਅਦ ਹੀ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ। [caption id="attachment_317675" align="aligncenter" width="300"]Actress Sameera Reddy shares first photo of baby girl ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ , ਇੱਕ ਨੰਨ੍ਹੀ ਪਰੀ ਨੇ ਲਿਆ ਜਨਮ[/caption] ਇਸ ਤੋਂ ਇਲਾਵਾ ਸਮੀਰਾ ਨੇ ਬੇਟੀ ਦਾ ਹੱਥ ਫੜ੍ਹ ਕੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਸਮੀਰਾ ਨੇ ਲਿਖਿਆ, ''ਅੱਜ ਸਵੇਰੇ ਸਾਡੀ ਛੋਟੀ ਪਰੀ ਆਈ।ਪਿਆਰ ਤੇ ਦੁਆਵਾਂ ਲਈ ਸਾਰਿਆਂ ਦਾ ਧੰਨਵਾਦ।''

 
View this post on Instagram
 

Our little angel came this morning ?My Baby girl ! Thank you for all the love and blessings ❤️?? #blessed

A post shared by Sameera Reddy (@reddysameera) on


ਜ਼ਿਕਰਯੋਗ ਹੈ ਕਿ ਸਮੀਰਾ ਨੇ ਸਾਲ 2014 ਵਿੱਚ ਬਿਜ਼ਨਸਮੈਨ ਅਕਸ਼ੈ ਵਰਦੇ ਨਾਲ ਵਿਆਹ ਕਰਵਾਇਆ ਸੀ ਅਤੇ 2015 ਵਿੱਚ ਉਸ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਸਮੀਰਾ ਤੇ ਅਕਸ਼ੈ ਦੀ ਮੁਲਾਕਾਤ ਇਕ ਵਿਗਿਆਪਨ ਸ਼ੂਟ ਦੌਰਾਨ ਹੋਈ ਸੀ। ਜਦੋਂ ਅਕਸ਼ੈ ਨੇ ਸਮੀਰਾ ਨੂੰ ਬਾਈਕ ਚਲਾਉਂਦੇ ਦੇਖਿਆ ਸੀ ਤਾਂ ਉਸ ਨੂੰ ਦਿਲ ਦੇ ਬੈਠੇ ਸਨ। ਦੋਵਾਂ ਨੇ ਇਕ-ਦੂਜੇ ਨੂੰ 2 ਸਾਲ ਤੱਕ ਡੇਟ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। -PTCNews

Top News view more...

Latest News view more...