ਆਉਣ ਵਾਲੇ ਦਿਨਾਂ 'ਚ ਵਿਗੜੇਗਾ ਮੌਸਮ, ਮੌਸਮ ਵਿਭਾਗ ਅਨੁਸਾਰ ਮੀਂਹ-ਗੜੇਮਾਰੀ ਦੀ ਸੰਭਾਵਨਾ

By  Jashan A February 25th 2019 08:10 PM

ਆਉਣ ਵਾਲੇ ਦਿਨਾਂ 'ਚ ਵਿਗੜੇਗਾ ਮੌਸਮ, ਮੌਸਮ ਵਿਭਾਗ ਅਨੁਸਾਰ ਮੀਂਹ-ਗੜੇਮਾਰੀ ਦੀ ਸੰਭਾਵਨਾ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਤੋਂ ਮੌਸਮ 'ਚ ਤਬਦੀਲ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਮੌਸਮ ਫਿਰ ਤੋਂ ਪ੍ਰੇਸ਼ਾਨ ਕਰੇਗਾ। ਮੌਸਮ ਵਿਭਾਗ ਮੁਤਾਬਿਕ ਇਸ ਹਫ਼ਤੇ ਮੀਂਹ ਅਤੇ ਗੜੇਮਾਰੀ ਦੇ ਆਸਾਰ ਹਨ। [caption id="attachment_261534" align="aligncenter" width="300"]rain ਆਉਣ ਵਾਲੇ ਦਿਨਾਂ 'ਚ ਵਿਗੜੇਗਾ ਮੌਸਮ, ਮੌਸਮ ਵਿਭਾਗ ਅਨੁਸਾਰ ਮੀਂਹ-ਗੜੇਮਾਰੀ ਦੀ ਸੰਭਾਵਨਾ[/caption] ਮੰਗਲਵਾਰ ਨੂੰ ਤੇਜ਼ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿਨ ਤੇਜ਼ ਹਨੇਰੀ ਤੇ ਗੜੇ ਵੀ ਪੈ ਸਕਦੇ ਹਨ। [caption id="attachment_261535" align="aligncenter" width="300"]rain ਆਉਣ ਵਾਲੇ ਦਿਨਾਂ 'ਚ ਵਿਗੜੇਗਾ ਮੌਸਮ, ਮੌਸਮ ਵਿਭਾਗ ਅਨੁਸਾਰ ਮੀਂਹ-ਗੜੇਮਾਰੀ ਦੀ ਸੰਭਾਵਨਾ[/caption] ਮੌਸਮ ਵਿਭਾਗ ਮੁਤਾਬਿਕ 27 ਫਰਵਰੀ ਤੇ ਇਕ ਅਤੇ ਦੋ ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਤੋਂ 22 ਡਿਗਰੀ ਤਕ ਹੀ ਰਹੇਗਾ। [caption id="attachment_261536" align="aligncenter" width="300"]rain ਆਉਣ ਵਾਲੇ ਦਿਨਾਂ 'ਚ ਵਿਗੜੇਗਾ ਮੌਸਮ, ਮੌਸਮ ਵਿਭਾਗ ਅਨੁਸਾਰ ਮੀਂਹ-ਗੜੇਮਾਰੀ ਦੀ ਸੰਭਾਵਨਾ[/caption] ਸਕਾਈਮੇਟ ਦੇ ਮੌਸਮ ਵਿਗਿਆਨਕ ਮਹੇਸ਼ ਪਲਾਵਤ ਨੇ ਦੱਸਿਆ ਕਿ ਉੱਤਰੀ ਭਾਰਤ 'ਚ ਇਕ ਨਵੀਂ ਪੱਛਮੀ ਗੜਵੜੀ ਵਾਲੀਆਂ ਹਵਾਵਾਂ ਸਰਗਰਮ ਹੋ ਗਈਆਂ ਹਨ। ਇਸ ਗੜਵੜੀ ਕਾਰਨ ਉੱਤਰੀ ਦਿਸ਼ਾ ਤੋਂ ਦਿੱਲੀ ਵੱਲ ਠੰਡੀ ਹਵਾ ਦਸਤਕ ਦੇ ਰਹੀ ਹੈ। -PTC News

Related Post