#Delhiviolence: ਦਿੱਲੀ ਹਿੰਸਾ ਨੂੰ ਲੈ ਕੇ ਹਾਈਕੋਰਟ ਦੇ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ

By  Shanker Badra February 26th 2020 11:54 AM

#Delhiviolence: ਦਿੱਲੀ ਹਿੰਸਾ ਨੂੰ ਲੈ ਕੇ ਹਾਈਕੋਰਟ ਦੇ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ:ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਦਿੱਲੀ ਵਿੱਚ ਭੜਕੀ ਹਿੰਸਾ ਵਿਰੁੱਧ ਦਿੱਲੀ ਹਾਈਕੋਰਟ ਦੇ ਜੱਜ ਐਸ. ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਵਿਸ਼ੇਸ਼ ਸੁਣਵਾਈ ਹੋਈ ਹੈ। ਉੱਤਰ-ਪੂਰਬੀ ਦਿੱਲੀ ਹਿੰਸਾ 'ਚ ਜ਼ਖਮੀਆਂ ਨੂੰ ਵੱਡੇ ਸਰਕਾਰੀ ਹਸਪਤਾਲਾਂ 'ਚ ਦਾਖਲ ਕਰਵਾਉਣ ਅਤੇ ਐਂਬੂਲੈਂਸ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਦਿੱਲੀ ਹਾਈਕੋਰਟ ਦੇ ਜੱਜ ਮੁਰਲੀਧਰ ਦੇ ਘਰ ਦਾ ਦਰਵਾਜਾ ਅੱਧੀ ਰਾਤ ਨੂੰ ਖੁੱਲ੍ਹਿਆ ਅਤੇ ਰਾਤ 12 ਵਜੇ ਸੁਣਵਾਈ ਹੋਈ।

#Delhiviolence: Delhi HC holds midnight hearing on violence, asks police to ensure safety, help for all injured #Delhiviolence: ਦਿੱਲੀ ਹਿੰਸਾ ਨੂੰ ਲੈ ਕੇ ਹਾਈਕੋਰਟ ਦੇ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ

ਦਰਅਸਲ 'ਚ ਦਿੱਲੀ ਦੇ ਮੁਸਤਫਾਬਾਦ ਦੇ ਹਸਪਤਾਲ 'ਚ ਕਈ ਜ਼ਖਮੀ ਦਾਖਲ ਹਨ, ਜਿਨ੍ਹਾਂ ਨੂੰ ਵਧੀਆ ਇਲਾਜ ਲਈ ਵੱਡੇ ਹਸਪਤਾਲ 'ਚ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਮੁਰਲੀਧਰ ਨੇ ਰਾਤ ਨੂੰ ਹਸਪਤਾਲ ਦੇ ਡਾਕਟਰਾਂ ਅਤੇ ਡੀਸੀਪੀ ਨਾਲ ਗੱਲਬਾਤ ਕੀਤੀ ਅਤੇ ਸਟੇਟਸ ਰਿਪੋਰਟ ਮੰਗੀ। ਫੋਨ 'ਤੇ ਹੀ ਜੱਜ ਨੇ ਡੀਸੀਪੀ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਨੂੰ ਨੇੜਲੇ ਵੱਡੇ ਹਸਪਤਾਲ 'ਚ ਦਾਖਲ ਕਰਵਾਇਆ ਜਾਵੇ ਅਤੇ ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ।

#Delhiviolence: Delhi HC holds midnight hearing on violence, asks police to ensure safety, help for all injured #Delhiviolence: ਦਿੱਲੀ ਹਿੰਸਾ ਨੂੰ ਲੈ ਕੇ ਹਾਈਕੋਰਟ ਦੇ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ

ਦਿੱਲੀ ਹਿੰਸਾ ਨੂੰ ਲੈ ਕੇ ਰਾਹੁਲ ਰਾਏ ਵੱਲੋਂ ਦਾਖਲ ਪਟੀਸ਼ਨ ਦੀ ਪੈਰਵੀ ਸੀਨੀਅਰ ਵਕੀਲ ਸੁਰੂਰ ਮੰਡੇਰ ਅਤੇ ਚਿਰਾਯੂ ਜੈਨ ਨੇ ਕੀਤੀ। ਜਸਟਿਸ ਐਸ. ਮੁਰਲੀਧਰ ਨੇ ਕਿਹਾ, "ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਜੀ.ਐਸ. ਸਿਸਤਾਨੀ ਬਾਹਰ ਹਨ ਪਰ ਮਾਮਲਾ ਗੰਭੀਰ ਹੈ ਅਤੇ ਜ਼ਖਮੀਆਂ ਨੂੰ ਇਲਾਜ ਮਿਲ ਪਾ ਰਿਹਾ ਹੈ। ਇਸ ਕਾਰਨ ਅੱਧੀ ਰਾਤ ਨੂੰ ਸੁਣਵਾਈ ਕੀਤੀ ਜਾ ਰਹੀ ਹੈ।

#Delhiviolence: Delhi HC holds midnight hearing on violence, asks police to ensure safety, help for all injured #Delhiviolence: ਦਿੱਲੀ ਹਿੰਸਾ ਨੂੰ ਲੈ ਕੇ ਹਾਈਕੋਰਟ ਦੇ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ

ਦੱਸ ਦੇਈਏ ਕੀ ਸੁਣਵਾਈ ਦੌਰਾਨ ਜੱਜ ਮੁਰਲੀਧਰ ਨੇ ਅਲ ਹਿੰਦ ਹਸਪਤਾਲ ਦੇ ਡਾ. ਅਨਵਰ ਨਾਲ ਵੀ ਗੱਲਬਾਤ ਕੀਤੀ ਅਤੇ ਹਾਲਾਤ ਬਾਰੇ ਜਾਣਕਾਰੀ ਲਈ ਹੈ। ਡਾ. ਅਨਵਰ ਨੇ ਜੱਜ ਮੁਰਲੀਧਰ ਨੂੰ ਦੱਸਿਆ ਕਿ ਅਲ ਹਿੰਦ ਹਸਪਤਾਲ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਜ਼ਖਮੀ ਹਨ। ਡਾ. ਅਨਵਰ ਨੇ ਦੱਸਿਆ ਕਿ ਮੰਗਲਵਾਰ ਨੂੰ ਉਸ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਕੋਈ ਮਦਦ ਨਾ ਮਿਲੀ।ਇਸ ਸੁਣਵਾਈ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਪੂਰੇ ਮਾਮਲੇ ਵਿੱਚ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਹੈ।

-PTCNews

Related Post