ਸਿੱਧੂ ਅਤੇ ਆਸ਼ੂ ਦੇ ਖ਼ਿਲਾਫ਼ ਚੋਣ ਮੈਦਾਨ 'ਚ ਉੱਤਰਿਆ ਬਰਖ਼ਾਸਤ ਡੀਐਸਪੀ

By  Jasmeet Singh February 10th 2022 11:55 AM -- Updated: February 10th 2022 11:58 AM

ਚੰਡੀਗੜ੍ਹ: ਪੰਜਾਬ ਚੋਣਾਂ ਦੀ ਹੌਟ ਸੀਟ ਅੰਮ੍ਰਤਿਸਰ (ਪੂਰਬੀ) ਜਿੱਥੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵੀ ਚੋਣ ਮੈਦਾਨ 'ਚ ਹਨ। ਉੱਥੋਂ ਦੀ ਹੁਣ ਬਰਖ਼ਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਚੋਣ ਲੜ ਰਹੇ ਹਨ। ਸੇਖੋਂ ਨੇ ਅੰਮ੍ਰਿਤਸਰ (ਪੂਰਬੀ) ਤੋਂ ਇਲਾਵਾ ਲੁਧਿਆਣਾ ਪੱਛਮੀ ਹਲਕੇ ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸੇਖੋਂ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਤੋਂ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਅੰਮ੍ਰਿਤਸਰ (ਪੂਰਬੀ) ਤੋਂ ਸਿੱਧੂ ਦੇ ਖ਼ਿਲਾਫ਼ ਮੁਕਾਬਲਾ ਕਰਨ ਲਈ ਇਸ ਚੋਣ ਮੈਦਾਨ 'ਚ ਉੱਤਰੇ ਹਨ।

ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ 'ਆਪ' ਤੇ ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਅਕਾਲੀ ਦਲ ਹੋਏ ਸ਼ਾਮਿਲ

ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਉਦੋਂ ਵਿਵਾਦਾਂ ਵਿੱਚ ਘਿਰ ਗਏ ਸਨ ਜਦੋਂ 2019 ਵਿੱਚ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਨ੍ਹਾਂ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਗਈ ਸੀ। ਡੀਐਸਪੀ ਨੇ ਕਥਿਤ ਤੌਰ 'ਤੇ ਇੱਕ ਮੰਤਰੀ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ। ਸੇਖੋਂ ਨੇ ਦਾਅਵਾ ਕੀਤਾ ਸੀ ਕਿ ਤਤਕਾਲੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਇੱਕ ਮਾਮਲੇ ਦੀ ਜਾਂਚ ਦੌਰਾਨ ਵਿਵਾਦ ਪੈਦਾ ਹੋਇਆ ਸੀ।

ਸੇਖੋਂ ਜੋ ਕਿ ਇੱਕ ਪੀਪੀਐਸ ਅਧਿਕਾਰੀ ਸਨ, ਨੂੰ ਪਿਛਲੇ ਸਾਲ ਅਗਸਤ ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।ਪੰਜਾਬ ਵਿਧਾਨ ਸਭਾ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਥਿਤ ਗ੍ਰੈਂਡ ਮੈਨੋਰ ਹੋਮਸ ਜ਼ਮੀਨੀ ਘੁਟਾਲੇ ਨੂੰ ਲੈ ਕੇ ਡੀਐਸਪੀ ਅਤੇ ਆਸ਼ੂ ਦਰਮਿਆਨ ਝਗੜੇ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸੇਖੋਂ ਨੇ ਆਸ਼ੂ ਖ਼ਿਲਾਫ਼ ਅਦਾਲਤ ਵਿੱਚ ਇਹ ਦੋਸ਼ ਲਾਇਆ ਸੀ ਕਿ ਮੰਤਰੀ ਨੇ ਉਸ ਨੂੰ ‘ਧਮਕੀ’ ਦਿੱਤੀ ਸੀ, ਜਦੋਂ ਕਿ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਸੀ ਕਿ ਅਧਿਕਾਰੀ ਨੇ ਉਸ ਨੂੰ ਅਪਮਾਨਜਨਕ ਸੰਦੇਸ਼ ਭੇਜੇ ਸਨ।

ਇਹ ਵੀ ਪੜ੍ਹੋ: ਰਵਨੀਤ ਸਿੰਘ ਬਿੱਟੂ ਨੂੰ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ

ਇਸ ਲੜਾਈ ਵਿਚਕਾਰ ਆਖਰਕਾਰ ਸਿੱਧੂ ਨੇ ਜੂਨ 2019 ਵਿੱਚ ਬਿਜਲੀ ਮੰਤਰੀ ਦੀ ਭੂਮਿਕਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੰਜਾਬ ਕੈਬਿਨਟ ਤੋਂ ਬਾਹਰ ਹੋ ਗਏ ਅਤੇ ਸਥਾਨਕ ਸਰਕਾਰਾਂ ਦੇ ਪੋਰਟਫੋਲੀਓ ਵਿੱਚੋਂ ਵੀ ਕੱਢ ਦਿੱਤੇ ਗਏ। ਡੀਐਸਪੀ ਨੂੰ ਵੀ ਅੰਤ ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

-PTC News

Related Post