ਕੋਰੋਨਾ ਨਿਯਮਾਂ ਦੀਆਂ ਉਲੰਘਣਾ ਕਰ ਕੀਤੀ ਪਾਰਟੀ, ਪੁਲਿਸ ਨੇ ਸਖਤੀ ਨਾਲ ਸਭ ਮਹਿਮਾਨਾਂ ਦੇ ਕਰਵਾਏ ਟੈਸਟ

By  Jagroop Kaur May 25th 2021 10:35 PM

ਕਰਨਾ ਵਾਇਰਸ ਦੇ ਦੌਰ 'ਚ ਜਿਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਸਿਸਟਮ ਲੋਕਾਂ ਦੀ ਸਿਹਤ ਸਹੂਲਤਾਂ ਚ ਲੱਗਿਆ ਹੋਈਆਂ ਹੈ ਪ੍ਰਸ਼ਾਸਨ ਸਖਤੀ ਨਾਲ ਲੋਕਾਂ ਨੂੰ ਹਦਾਇਤਾਂ ਦੇ ਰਹੇ ਹਨ ਤਾਂ ਜੋ ਉਹ ਬਚ ਸਕਣ , ਪਰ ਅਜਿਹੇ ਚ ਕੁਝ ਲੋਕ ਹਨ ਜਿਨ੍ਹਾਂ ਨੂੰ ਨਾ ਆਪਣੀ ਪ੍ਰਵਾਹ ਹੈ ਨਾ ਏ ਕਿਸੇ ਹੋਰ ਦੀ ਤਾਂ ਹੀ ਇਸ ਦੌਰ ਚ ਮਨਾਹੀ ਦੇ ਬਾਵਜੂਦ ਵੀ ਵੱਡੇ ਇਕੱਠ ਕਰਕੇ ਪਾਰਟੀ ਕੀਤੀ ਜਾ ਰਹੀਆਂ ਹਨ। ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਉਤੇ ਐਸ.ਡੀ.ਐਮ ਮੈਡਮ ਅਨਾਇਤ ਗੁਪਤਾ ਨੇ ਜਿਲ੍ਹਾ ਸ਼ਾਪਿੰਗ ਕੰਪਲੈਕਸ ਬੀ ਬਲਾਕ ਰਣਜੀਤ ਐਵੀਨਿਊ ਵਿਖੇ ਬਟਲਰਜ਼ ਬੇਕ ਹਾਊਸ ਉਤੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਤੇ ਛਾਪਾ ਮਾਰਿਆ।

Read more : ਰਾਜਿੰਦਰਾ ਹਸਪਤਾਲ ਤੋਂ ਆਈ ਚੰਗੀ ਖ਼ਬਰ , ਬਲੈਕ ਫੰਗਸ ਦੇ ਮਰੀਜ਼ ਦਾ ਦੂਰਬੀਨ ਨਾਲ…

ਐਸ.ਡੀ.ਐਮ. ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਲਿਵਰੀ ਲਈ ਆਗਿਆ ਦਿੱਤੀ ਹੈ ਪ੍ਰੰਤੂ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਖਾਣਾ ਸਰਵ ਕੀਤਾ ਜਾ ਰਿਹਾ ਸੀ। ਹਦਾਇਤਾਂ ਦੀ ਉਲੰਘਣਾ ਕਰਨ ਉਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ਉਤੇ ਰੇਡ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਅੰਦਰ ਬੈਠੇ ਸਾਰੇ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।

ਐਸ.ਡੀ.ਐਮ. ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਲਿਵਰੀ ਲਈ ਆਗਿਆ ਦਿੱਤੀ ਹੈ ਪ੍ਰੰਤੂ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਖਾਣਾ ਸਰਵ ਕੀਤਾ ਜਾ ਰਿਹਾ ਸੀ। ਹਦਾਇਤਾਂ ਦੀ ਉਲੰਘਣਾ ਕਰਨ ਉਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ਤੇ ਰੇਡ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਅੰਦਰ ਬੈਠੇ ਸਾਰੇ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।

Tamil Nadu extends COVID-19 lockdown till May 31 | India News – India TV

READ More : ਇਲਾਜ ਦੇ ਨਾਂ ‘ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ ‘ਤੇ ਕਾਬੂ ਪਾਉਣ ਲਈ ਸੁਖਬੀਰ…

ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਜਿਲਾ ਪ੍ਰਸਾਸ਼ਨ ਵੱਲੋਂ ਵੱਖ ਵੱਖ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।

Related Post