ਕੋਰੋਨਾ ਨੇ ਮੱਠਾ ਕੀਤਾ ਇਸ ਵਾਰ ਦੀ ਦੀਵਾਲੀ ਦਾ ਉਤਸ਼ਾਹ

By  Jagroop Kaur November 11th 2020 06:28 PM

ਕੁਰਾਲੀ: ਮਹਾਮਾਰੀ ਕਾਰਨ ਸੂਬੇ ਭਰ ਵਿੱਚ ਲਗਾਏ ਕਰਫਿਊ ਕਾਰਨ ਵਿੱਤੀ ਕਾਰਨਾ ਤੇ ਆਰਥਿਕ ਤੰਗੀ 'ਚ ਚੱਲ ਰਹੀ ,ਬੇਸ਼ੱਕ ਸੂਬਾ ਸਰਕਾਰ ਵੱਲੋਂ ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਆਰਥਿਕ ਮੰਦੀ ਦੇ ਆਸਾਰ,ਇਸ ਵਾਰ ਦੀਵਾਲੀ ਮੌਕੇ ਕੁਰਾਲੀ 'ਚ ਚਹਿਲ ਪਹਿਲ ਰਹੀ ਘੱਟ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਸ ਵਾਰ ਲੋਕਾਂ ਦਾ ਉਤਸ਼ਾਹ ਮੱਠਾ ਹੀ ਨਜ਼ਰ ਆ ਰਿਹਾ ਹੈ | ਭਾਵੇਂ ਲੋਕਾਂ ਨੇ ਆਮ ਵਪਾਰੀ ਵਰਗ ਨੂੰ ਜੋ ਤਿਉਹਾਰਾਂ ਦੇ ਸੀਜਨ ਤੇ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਇਸ ਮੰਦੀ ਦੇ ਦੌਰ ਨੇ ਊਨਾ ਦੀਆ ਉਮੀਦ ਦੇ ਪਾਣੀ ਪਾ ਦਿੱਤਾ ਹੈ। Covid shadow: Kurali's fireworks business dips by 50% - cities - Hindustan  Times

Diwali celebrations has low Scope

ਪਰ ਪਟਾਖਿਆਂ ਦੀਆਂ ਹੋਲਸੇਲ ਮਾਰਕੀਟਾ ਵਿੱਚ ਦੁਕਾਨਾਂ ’ਤੇ ਬਾਜ਼ਾਰ ਦੀ ਮੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੁਕਾਨਾਂ ’ਤੇ ਗਿਣਤੀ ਦੇ ਹੀ ਗਾਹਕ ਆਉਂਦੇ ਹਨ। ਹੋਲਸੇਲ ਵਿੱਚ ਪਟਾਕੇ ਵੇਚਣ ਵਾਲਿਆਂ ਦੀ ਮੰਨੀਏ ਤਾਂ ਪਿਛਲੀ ਵਾਰ ਨਾਲੋਂ ਇਸ ਵਾਰ 40 ਫ਼ੀਸਦੀ ਮੰਦੀ ਹੈ।ਹੋਲਸੇਲ ਵਿੱਚ ਪਟਾਕੇ ਲੈਣ ਵਾਲੇ ਲੋਕ ਦੀਵਾਲੀ ਨੂੰ ਸਿਰਫ਼ 2 ਦਿਨ ਰਹਿਣ ਦੇ ਬਾਵਜੂਦ ਮਾਰਕੀਟ ਵਿੱਚ ਨਹੀਂ ਆ ਰਹੇ। ਪਟਾਕਾ ਮਾਰਕੀਟ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਮਾਰਕੀਟ ਵਿੱਚ ਮੰਦੀ ਦੀ ਮਾਰ ਪੈ ਗਈ ਹੈ।5 ways to light up your festive celebrations during COVID-19 times |  Lifestyle News – India TVਦੁਕਾਨਾਂ ’ਤੇ ਗਾਹਕ ਨਾ ਹੋਣ ਕਾਰਨ ਵਿਕਰੀ ਨਹੀਂ ਹੋ ਰਹੀ। ਕੁਝ ਸੇਲ ਹੋਣ ਦੀ ਉਮੀਦ ਸੀ ਪਰ ਵਿਕਰੀ ਨਾਂਹ ਦੇ ਬਰਾਬਰ ਹੈ। ਉਸ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਹੀ ਮਾਰਕੀਟ ’ਚ ਲੋਕਾਂ ਦੀ ਭੀੜ ਹੁੰਦੀ ਹੈ। ਬਾਜ਼ਾਰ ਵਿੱਚ ਕਾਰਟੂਨ ਵਾਲੇ ਪਟਾਕਿਆਂ ਦੀ ਭਰਮਾਰ ਹੈ ਤੇ ਇਸ ਵਾਰ ਦੀਵਾਲੀ ’ਤੇ ਬੱਚਿਆਂ ਲਈ ਆਕਰਸ਼ਕ ਤਰੀਕੇ ਨਾਲ ਆਤਿਸ਼ਬਾਜ਼ੀ ਨੂੰ ਬਾਜ਼ਾਰ ’ਚ ਲਿਆਂਦੀ ਹੈ।ਇਸ ਤੋਂ ਇਲਾਵਾ ਪਟਾਖਿਆਂ ਦੇ ਸ਼ੌਕੀਨ ਵੱਡੇ ਵਿਅਕਤੀਆਂ ਲਈ ਵੀ 10 ਹਜ਼ਾਰ ਤੱਕ ਦਾ ਪਟਾਕਾ ਬਾਜ਼ਾਰ ਵਿੱਚ ਉਪਲਬਧ ਹੈ ਜੋ ਅਸਮਾਨ ਵਿੱਚ 10 ਮਿੰਟ ਤੱਕ ਚੱਲੇਗਾ।

ਹੋਰ ਪੜ੍ਹੋ : ਕਿਸਾਨਾਂ ਨੇ ਲਾਏ ਸਰਕਾਰ ਵਿਰੁੱਧ ਪੋਸਟਰ,’ਕਾਲੀ ਦੀਵਾਲੀ’ਮਨਾਕੇ ਜਤਾ ਰਹੇ ਰੋਸ In pics: No festive cheer yet, but people hopeful of better biz in Diwali |  Business Standard Newsਇਸ ਤੋਂ ਇਲਾਵਾ ਅਰਬੀਅਨ ਨਾਈਟ ਬੰਬ ਵੀ ਖਾਸ ਹੈ ਜੋ ਪਹਿਲੀ ਵਾਰ ਬਾਜ਼ਾਰ ਵਿੱਚ ਆਇਆ ਹੈ| ਜਿਸਨੂੰ ਚਲਾਉਣ ’ਤੇ ਸੰਗੀਤ ਨਿਕਲਦਾ ਹੈ।ਉਧਰ ਪਟਾਕੇ ਖਰੀਦਣ ਆਏ ਗਾਹਕਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਸਭ ਕੁਝ ਖੋਲ ਦਿੱਤੋ ਹੈ ਤਾ ਡਰ ਕਿਸ ਚੀਜ ਦਾ। ਦੀਵਾਲੀ ਦਾ ਤਿਉਹਾਰ ਪਟਾਕਿਆਂ ਬਿਨਾ ਕਾਹਦਾ ਤਿਉਹਾਰ ! ਉਥੇ ਹੀ ਪ੍ਰਸ਼ਾਸਨ ਵਲੋਂ ਆਮ ਜਨਤਾ ਨੂੰ ਸ਼ਾਂਤੀ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ ਜਨਤਾ ਦੀ ਸੁਰੱਖਿਆ ਲਾਇ ਪੁਲਿਸ ਵਲੋਂ ਨਾਕੇ ਵੀ ਲਗਾਏ ਜਾ ਰਹੇ ਨੇ|

Related Post