ਵਾਇਰਲ ਵੀਡੀਓ: ਹਸਪਤਾਲ 'ਚ ਡਾਕਟਰਾਂ ਨਾਲ ਕੁੱਟਮਾਰ; ਪੀੜਤ ਡਾਕਟਰਾਂ ਨੇ ਲਾਏ ਗੁੰਡਾਗਰਦੀ ਦੇ ਆਰੋਪ

By  Jasmeet Singh May 31st 2022 05:45 PM -- Updated: May 31st 2022 05:56 PM

ਤਰਨਤਾਰਨ, 31 ਮਈ: ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਤੋਂ ਸਰਕਾਰੀ ਹਸਪਤਾਲ 'ਚ ਕੁਝ ਲੋਕਾਂ ਵੱਲੋਂ ਡਾਕਟਰਾਂ ਨਾਲ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸਸਕਾਰ

ਡਾਕਟਰ ਨੇ ਆਰੋਪ ਲਾਇਆ ਹੈ ਕਿ ਗ਼ਲਤ ਰਿਪੋਟ ਤਿਆਰ ਕਰਨ ਲਈ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸੰਬੰਧੀ ਹਸਪਤਾਲ 'ਚ ਮੌਜੂਦ ਮਹਿਲਾ ਸਟਾਫ ਅਤੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਰਾਤ 2 ਵੱਜੇ ਪਿੰਡ ਸ਼ੇਰੋਂ ਤੋਂ ਝਗੜੇ ਵਿਚ ਮਾਮੂਲੀ ਜ਼ਖਮੀ ਮਹਿਲਾ ਗੁਰਪਿੰਦਰ ਕੌਰ ਨੂੰ ਲੈ ਕੇ ਕੁਝ ਲੋਕ ਹਸਪਤਾਲ ਆਏ।

ਮੈਡੀਕਲ ਸਟਾਫ ਨੇ ਆਰੋਪ ਲਾਇਆ ਕਿ ਉਹ ਆਉਂਦੇਸਾਰ ਹੀ ਦਬਾਅ ਬਣਾਉਣ ਲੱਗੇ ਕਿ ਮਹਿਲਾ ਦੀ ਸੱਟ ਸੰਬੰਧੀ 307 ਦੀ ਰਿਪੋਟ ਦਿੱਤੀ ਜਾਵੇ ਜਦੋਂ ਡਾਕਟਰਾਂ ਕਿਹਾ ਕਿ ਇਸਤੇ 307 ਦਾ ਪਰਚਾ ਨਹੀਂ ਬਣਦਾ ਤਾਂ ਉਕਤ ਵਿਅਕਤੀ ਮਹਿਲਾ ਸਟਾਫ ਅਤੇ ਡਾਕਟਰਾਂ ਨੂੰ ਧਮਕਾਉਣ ਲੱਗ ਪਏ।

ਜਿਸ 'ਤੇ ਡਾਕਟਰਾਂ ਨੇ ਮਾਮਲਾ ਸ਼ਾਂਤ ਕਰਨ ਲਈ ਸਵੇਰੇ ਰਿਪੋਟ ਦੇਣ ਦੀ ਗੱਲ ਕਿਹਾ ਉਨ੍ਹਾਂ ਨੂੰ ਉਥੋਂ ਤੋਰ ਦਿੱਤਾ। ਅੱਜ ਸਵੇਰ ਵੇਲੇ ਡਿਊਟੀ 'ਤੇ ਆਏ ਡਾਕਟਰ ਮਨਜੀਤ ਰਾਏ ਨਾਲ ਵੀ ਉਕਤ ਵਿਅਕਤੀਆਂ ਵੱਲੋਂ ਦੁਰਵਿਵਹਾਰ ਕੀਤਾ ਗਿਆ।

ਇਸ ਦੁਰਵਿਵਹਾਰ ਦੀ ਹਸਪਤਾਲ ਸਟਾਫ ਨੇ ਵੀਡੀਓ ਵੀ ਬਣਾ ਲਈ ਜਿਸਦੇ ਬਲਬੂਤੇ ਉਕਤ ਮਾਮਲੇ ਵਿਚ ਸੰਬੰਧਤ ਤਿੰਨ ਲੋਕਾਂ ਵਿਚੋਂ 1 ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਇਸ ਸੰਬੰਧੀ ਕੈਰੋਂ ਦੇ ਐੱਸਐੱਮਓ ਬਲਵਿੰਦਰ ਸਿੰਘ ਨੇ ਕਿਹਾ ਕਿ ਸਟਾਫ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ ਸੰਬੰਧੀ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਅਤੇ ਹਸਪਤਾਲ ਸਟਾਫ ਵੱਲੋਂ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਰਾਤ ਜਾਂ ਦਿਨ ਵੇਲੇ ਬੇਖੌਫ ਉਨ੍ਹਾਂ ਦਾ ਸਟਾਫ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇ ਸਕੇ।

ਇਹ ਵੀ ਪੜ੍ਹੋ: ਮਾਮਲਾ ਏਐਸਆਈ ਦੀ ਮੌਤ ਦਾ : ਪੀੜਤ ਪਰਿਵਾਰ ਨੇ ਸਿਵਲ ਹਸਪਤਾਲ ਦੇ ਬਾਹਰ ਦਿੱਤਾ ਧਰਨਾ

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

-PTC News

Related Post