ਡਾਲਰ ਦੇ ਮੁਕਾਬਲੇ ਰੁਪਇਆ ਹੋਇਆ ਹੋਰ ਕਮਜ਼ੋਰ

By  Shanker Badra October 5th 2018 01:00 PM

ਡਾਲਰ ਦੇ ਮੁਕਾਬਲੇ ਰੁਪਇਆ ਹੋਇਆ ਹੋਰ ਕਮਜ਼ੋਰ:ਭਾਰਤੀ ਰੁਪਏ 'ਚ ਜਾਰੀ ਗਿਰਾਵਟ ਦਾ ਦੌਰ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ।ਡਾਲਰ ਦੇ ਮੁਕਾਬਲੇ ਰੁਪਿਆ ਅੱਜ 7 ਪੈਸੇ ਦੀ ਗਿਰਾਵਟ ਨਾਲ 73.65 ਦੇ ਪੱਧਰ 'ਤੇ ਖੁੱਲ੍ਹਿਆ ਹੈ।ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ, ਮਤਲਬ ਪਹਿਲੀ ਵਾਰ ਰੁਪਏ 73 ਤੋਂ ਪਾਰ ਚਲਾ ਗਿਆ ਹੈ।ਹਾਲਾਂਕਿ ਸ਼ੁਰੂਆਤੀ ਗਿਰਾਟਵ ਤੋਂ ਬਾਅਦ ਰੁਪਏ 'ਚ ਰਿਕਵਰੀ ਵੀ ਦੇਖਣ ਨੂੰ ਮਿਲੀ ਸੀ।ਫਿਲਹਾਲ ਰੁਪਿਆ 73.55 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਉੱਥੇ ਹੀ ਪਿਛਲੇ ਕਾਰੋਬਾਰੀ ਦਿਨ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਟੁੱਟ ਕੇ 73.57 ਦੇ ਪੱਧਰ 'ਤੇ ਬੰਦ ਹੋਇਆ ਸੀ। ਜਾਣਕਾਰੀ ਅਨੁਸਾਰ ਰੁਪਏ 'ਚ ਇਸ ਗਿਰਾਵਟ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ।ਕੱਚੇ ਤੇਲ ਦੀ ਕੀਮਤ ਦੇ ਵਧਣ ਪਿੱਛੇ ਈਰਾਨ 'ਤੇ ਅਮਰੀਕਾ ਦੁਆਰਾ ਲਾਏ ਜਾਣ ਵਾਲੀ ਪਾਬੰਦੀ ਹੈ, ਜੋ ਲਾਗੂ ਹੀ ਹੋਣ ਵਾਲੀ ਹੈ।ਪਿਛਲੇ ਕੁਝ ਦਿਨਾਂ ਤੋਂ ਰੁਪਏ 'ਚ ਗਿਰਾਵਟ ਨਵੇਂ ਰਿਕਾਰਡ ਬਣਾ ਰਹੀ ਹੈ।ਇਸ ਸਮੇਂ ਏਸ਼ੀਆ 'ਚ ਰੁਪਇਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਚੁੱਕੀ ਹੈ। ਜਾਣਕਾਰੀ ਹੈ ਕਿ ਡਿੱਗਦੇ ਰੁਪਏ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। -PTCNews

Related Post