ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

By  Shanker Badra October 2nd 2020 11:13 AM -- Updated: October 2nd 2020 12:02 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਐਸ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਜਿਸ ਤੋਂ ਬਾਅਦ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਤੋਂ ਪਹਿਲਾਂ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

https://youtu.be/lvNJSD3Q9D8

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

ਮਿਲੀ ਜਾਣਕਾਰੀ ਅਨੁਸਾਰਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਐਸ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇਨਿੱਜੀ ਸਲਾਹਕਾਰ ਹੋਪ ਹਿਕਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਸੀ ਅਤੇ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ।ਇਸ ਤੋਂ ਪਹਿਲਾਂ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

ਦੱਸਣਯੋਗ ਹੈ ਕਿ ਕੋਰੋਨਾ ਦੇ ਲੱਛਣ ਦਿਸਣ ਦੇ ਬਾਅਦ ਹੋਪ ਹਿਕਸ ਨੇ ਆਪਣਾ ਟੈਸਟ ਕਰਵਾਇਆ ਸੀ। ਹੋਪ ਹਿਕਸ ਰਾਸ਼ਟਰਪਤੀ ਟਰੰਪ ਦੇ ਨਾਲ ਏਅਰ ਫੋਰਸ ਵਨ ਤੋਂ ਨਿਯਮਿਤ ਰੂਪ ਨਾਲ ਯਾਤਰਾ ਕਰਦੀ ਹੈ। ਹਾਲ ਹੀ ਵਿਚ ਹੋਪ ਹਿਕਸ ਹੋਰ ਸੀਨੀਅਰ ਸਹਿਯੋਗੀਆਂ ਦੇ ਨਾਲ ਰਾਸ਼ਟਰਪਤੀ ਬਹਿਸ ਲਈ ਕਲੀਵਲੈਂਡ ਗਈ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

ਦੱਸ ਦੇਈਏ ਕਿ ਹੋਪ ਹਿਕਸ ਦੇ ਕੋਰੋਨਾ ਪਾਜ਼ੀਟਿਵ ਹੋਣ 'ਤੇ ਟਰੰਪ ਨੇ ਟਵੀਟ ਕੀਤਾ ਸੀ,''ਹੋਪ ਹਿਕਸ, ਜੋ ਇਕ ਛੋਟੇ ਜਿਹੇ ਬ੍ਰੇਕ ਦੇ ਬਿਨਾਂ ਵੀ ਇੰਨੀ ਮਿਹਨਤ ਨਾਲ ਕੰਮ ਕਰਦੀ ਹੈ ਉਹ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਦੀ ਫਸਟ ਲੇਡੀ ਅਤੇ ਮੈਂ ਕੋਰੋਨਾ ਟੈਸਟ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਵਿਚ ਅਸੀਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।

-PTCNews

Related Post