ਡਾ.ਦਲਜੀਤ ਸਿੰਘ ਚੀਮਾ ਨੇ ਕਸੇ ਕਾਂਗਰਸ 'ਤੇ ਤੰਜ, ਕਹੀਆਂ ਇਹ ਗੱਲਾਂ

By  Jashan A August 13th 2021 08:23 PM

ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਦਿਨੀਂ ਰਾਜ ਸਭਾ 'ਚ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਬਾਜਵਾ ਵੱਲੋਂ ਖੇਤੀ ਬਿਲਾਂ ਸਬੰਧੀ ਅਵਾਜ਼ ਚੁੱਕਣ ਤੋਂ ਬਾਅਦ ਜਿਸ ਤਰ੍ਹਾਂ ਵੈਂਕਈਆ ਨਾਇਡੂ ਵੱਲੋਂ ਇਹ ਕਿਹਾ ਗਿਆ ਕਿ ਉਹ ਰਾਤ ਭਰ ਸੌਂ ਨਹੀਂ ਸਕੇ ਅਤੇ ਸੰਸਦ ਮੈਂਬਰ ਵਰਤਾਅ ਨਾਲ ਉਨ੍ਹਾਂ ਨੂੰ ਦੁੱਖ ਪੁੱਜਾ ਹੈ ਅਤੇ ਉਹ ਸਾਰੀ ਗੱਲਬਾਤ ਕਰਨ ਦੇ ਦੌਰਾਨ ਭਾਵੁਕ ਨਜ਼ਰ ਹੁੰਦੇ ਆਏ ਉਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਸਾਰਾ ਦੇਸ਼ ਨਹੀਂ ਸੋਪਾਇਆ ਪਰੰਤੂ ਸਰਕਾਰ ਕਿਉਂਕਿ ਬਹੁਮਤ ਵਿਚ ਹੈ ਇਸ ਲਈ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਜਦੋਂ ਕਿਸੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਇਸੇ ਤਰੀਕੇ ਲੋਕਾਂ ਦਾ ਗੁੱਸਾ ਫੁਟ ਕੇ ਬਾਹਰ ਆਉਂਦਾ ਹੈ। ਉਨ੍ਹਾਂ ਕਿਹਾ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜ਼ਰੂਰੀ ਮੁੱਦਿਆਂ ਤੇ ਬਹਿਸ ਕਰਵਾਈ ਜਾਵੇ ਨਾ ਕਿ ਲੋਕਾਂ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਵੇ।

ਹੋਰ ਪੜ੍ਹੋ: ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇੱਕ ਹੋਰ ਨੌਜਵਾਨ ਦੀ ਓਵਰਡੋਜ਼ ਨਾਲ ਮੌਤ

ਲੰਬੇ ਸਮੇਂ ਤੋਂ ਪੰਜਾਬ ਕੈਬਨਿਟ ਦੀ ਮੀਟਿੰਗ ਨਾ ਹੋ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਦੀ ਸਥਿਤੀ ਬੇਹੱਦ ਹਾਸੋਹੀਣੀ ਬਣੀ ਹੋਈ ਹੈ। ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਪੰਜਾਬ ਵਿੱਚ ਕਾਂਗਰਸ ਦੇ ਹਾਲਾਤ ਬਣਾਏ ਨੇ ਉਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਦਿਨ ਕੱਢਣ ਵਾਲੀ ਗੱਲ ਹੈ ਤੇ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਜਲਦ ਇਲੈਕਸ਼ਨ ਕਮਿਸ਼ਨ ਚੋਣਾਂ ਅਨਾਊਂਸ ਕਰੇ ਅਤੇ ਲੋਕ ਸਰਕਾਰ ਨੂੰ ਤੁਰਦਾ ਕਰ ਸਕਣ।

ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪੰਜਾਬ ਦੇ ਤੇਰਾਂ ਮਿਉਂਸਿਪਲ ਕਾਰਪੋਰੇਸ਼ਨਾਂ ਦੇ ਨਾਲ ਸਬੰਧਤ ਵਿਧਾਇਕਾਂ ਦੇ ਨਾਲ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾ ਪੁੱਜਣ ਤੇ ਡਾ ਦਲਜੀਤ ਸਿੰਘ ਚੀਮਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਤੇ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਦੱਸ ਸਕਦੇ ਹਨ ਕਿ ਉਹ ਮੀਟਿੰਗ ਵਿੱਚ ਕਿਉਂ ਨਹੀਂ ਗਏ ਪ੍ਰੰਤੂ ਡਾ ਚੀਮਾ ਨੇ ਤੰਜ ਲੈਂਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮਹਿਕਮੇ ਦੇ ਮੰਤਰੀ ਦੇ ਪ੍ਰੰਤੂ ਉਸ ਸਮੇਂ ਦੌਰਾਨ ਸਾਰੇ ਕੰਮ ਰੁਕ ਗਏ ਅਤੇ ਵਿਭਾਗ ਦੇ ਵਿੱਚ ਖੜੋਤ ਆ ਗਈ ਤੇ ਹੁਣ ਦੋ ਮਹੀਨੇ ਪ੍ਰਧਾਨਗੀ ਕਰਕੇ ਉਹ ਕੀੜਾ ਐਸਾ ਜਾਦੂ ਕਰਨਾ ਚਾਹੁੰਦੇ ਹਨ ਇਹ ਸਮਝ ਤੋਂ ਬਾਹਰ ਹੈ।

-PTC News

Related Post