Tue, Jul 15, 2025
Whatsapp

ਜਲੰਧਰ ਕਾਂਗਰਸ ਨੂੰ ਵੱਡਾ ਝਟਕਾ; ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਲ, ਇਸ ਕਾਰਨ ਨਾਰਾਜ ਸੀ ਚੌਧਰੀ ਪਰਿਵਾਰ

ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਚੌਧਰੀ ਪਰਿਵਾਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸੀ। ਕਰਮਜੀਤ ਚੌਧਰੀ ਦਾ ਪੁੱਤਰ ਫਿਲੌਰ ਤੋਂ ਵਿਧਾਇਕ ਹੈ।

Reported by:  PTC News Desk  Edited by:  Aarti -- April 20th 2024 12:43 PM -- Updated: April 20th 2024 02:12 PM
ਜਲੰਧਰ ਕਾਂਗਰਸ ਨੂੰ ਵੱਡਾ ਝਟਕਾ;  ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਲ, ਇਸ ਕਾਰਨ ਨਾਰਾਜ ਸੀ ਚੌਧਰੀ ਪਰਿਵਾਰ

ਜਲੰਧਰ ਕਾਂਗਰਸ ਨੂੰ ਵੱਡਾ ਝਟਕਾ; ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਭਾਜਪਾ 'ਚ ਸ਼ਾਮਲ, ਇਸ ਕਾਰਨ ਨਾਰਾਜ ਸੀ ਚੌਧਰੀ ਪਰਿਵਾਰ

Karamjit Kaur Chaudhary: ਜਲੰਧਰ ਤੋਂ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ 'ਚ ਸ਼ਾਮਲ ਹੋ ਗਈ ਹੈ। ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਚੌਧਰੀ ਪਰਿਵਾਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸੀ।

ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਰਮਜੀਤ ਕੌਰ ਨੇ ਜਲੰਧਰ ਤੋਂ ਉਪ ਚੋਣ ਲੜੀ। ਹਾਲਾਂਕਿ ਉਹ 'ਆਪ' ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਕਰਮਜੀਤ ਚੌਧਰੀ ਦਾ ਪੁੱਤਰ ਫਿਲੌਰ ਤੋਂ ਵਿਧਾਇਕ ਹੈ।ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਸ ਵਾਰ ਚੌਧਰੀ ਪਰਿਵਾਰ ਜਲੰਧਰ ਤੋਂ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਕਾਂਗਰਸ ਵੱਲੋਂ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਇਸ ਲਈ ਬਿਕਰਮ ਚੌਧਰੀ ਨੇ ਬਾਗੀ ਸੁਰ ਅਪਣਾਇਆ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਅਸਤੀਫੇ ਮਗਰੋਂ ਤਜਿੰਦਰ ਬਿੱਟੂ ਬੀਜੇਪੀ ’ਚ ਹੋਏ ਸ਼ਾਮਲ

- PTC NEWS

Top News view more...

Latest News view more...

PTC NETWORK
PTC NETWORK