Mon, Apr 29, 2024
Whatsapp

ਜਲੰਧਰ ਪ੍ਰਸ਼ਾਸਨ ਦਾ ਨੌਜਵਾਨਾਂ ਨੂੰ ਵੋਟ ਪਾਉਣ ਲਈ ਨਵਾਂ ਉਪਰਾਲਾ, 1 ਜੂਨ ਨੂੰ ਵੋਟ ਪਾਉਣ ਤੋਂ ਬਾਅਦ ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟ ਵਿੱਚ ਮਿਲੇਗਾ ਡਿਸਕਾਊਂਟ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ 70 ਫੀਸਦੀ ਵੋਟਿੰਗ ਦੇ ਟੀਚੇ ਨੂੰ ਪਾਰ ਕਰਨ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

Written by  Amritpal Singh -- April 16th 2024 09:07 AM
ਜਲੰਧਰ ਪ੍ਰਸ਼ਾਸਨ ਦਾ ਨੌਜਵਾਨਾਂ ਨੂੰ ਵੋਟ ਪਾਉਣ ਲਈ ਨਵਾਂ ਉਪਰਾਲਾ, 1 ਜੂਨ ਨੂੰ ਵੋਟ ਪਾਉਣ ਤੋਂ ਬਾਅਦ ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟ ਵਿੱਚ ਮਿਲੇਗਾ ਡਿਸਕਾਊਂਟ

ਜਲੰਧਰ ਪ੍ਰਸ਼ਾਸਨ ਦਾ ਨੌਜਵਾਨਾਂ ਨੂੰ ਵੋਟ ਪਾਉਣ ਲਈ ਨਵਾਂ ਉਪਰਾਲਾ, 1 ਜੂਨ ਨੂੰ ਵੋਟ ਪਾਉਣ ਤੋਂ ਬਾਅਦ ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟ ਵਿੱਚ ਮਿਲੇਗਾ ਡਿਸਕਾਊਂਟ

Jalandhar News: ਲੋਕ ਸਭਾ ਚੋਣਾਂ-2024 ਦੌਰਾਨ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸ਼ਹਿਰ ਦੇ ਹੋਟਲ/ਰੈਸਟੋਰੈਂਟ ਮਾਲਕਾਂ/ਪ੍ਰਬੰਧਕਾਂ ਨੇ ਸਵੈ ਇੱਛਤ ਤੌਰ ’ਤੇ ਅੱਗੇ ਆਉਂਦਿਆਂ ਵੋਟਾਂ ਵਾਲੇ ਦਿਨ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਉਨ੍ਹਾਂ ਦੇ ਹੋਟਲ/ਰੈਸਟੋਰੈਂਟ ਵਿੱਚ ਖਾਣਾ ਖਾਣ ’ਤੇ 25 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। 

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹੋਟਲ/ਰੈਸਟੋਰੈਂਟ ਮਾਲਕਾਂ/ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਨੌਜਵਾਨ ਵੋਟਰ ਖਾਸ ਕਰ ‘ਫਸਟ ਟਾਈਮ ਵੋਟਰ’ ਆਪਣੇ ਵੋਟ ਦੇ ਅਧਿਕਾਰ ਦੇ ਇਸਤੇਮਾਲ ਲਈ ਉਤਸ਼ਾਹਿਤ ਹੋਣਗੇ।


ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ 70 ਫੀਸਦੀ ਵੋਟਿੰਗ ਦੇ ਟੀਚੇ ਨੂੰ ਪਾਰ ਕਰਨ ਲਈ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। 

ਖਾਸ ਕਰ ਨੌਜਵਾਨ ਵੋਟਰਾਂ ਵਿੱਚ ਵੋਟਰ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 18-19 ਸਾਲ ਦੇ ਕਰੀਬ 40 ਹਜ਼ਾਰ ਨੌਜਵਾਨ ਵੋਟਰ ਹਨ, ਜਿਨ੍ਹਾਂ ਨੂੰ ਵੋਟਿੰਗ ਲਈ ਪ੍ਰੇਰਿਤ ਕਰਨ ਲਈ ਪ੍ਰਸ਼ਾਸਨ ਵਿਸ਼ੇਸ਼ ਤਵਜੋਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ/ਰੈਸਟੋਰੈਂਟ ਮਾਲਕਾਂ/ਪ੍ਰਬੰਧਕਾਂ ਵੱਲੋਂ ਕੀਤੀ ਗਈ ਇਹ ਪਹਿਲ ਚੋਣਾਂ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਸਾਬਤ ਹੋਵੇਗੀ। 

1 ਜੂਨ 2024 ਨੂੰ ਵੋਟਾਂ ਵਾਲੇ ਦਿਨ ਵੋਟ ਪਾਉਣ ਉਪਰੰਤ ਨੌਜਵਾਨ ਵੋਟਰ ਆਪਣੀ ਉਂਗਲੀ ਲੱਗੇ ਸਿਆਹੀ ਦੇ ਨਿਸ਼ਾਨ ਨੂੰ ਦਿਖਾ ਕੇ ਇਨ੍ਹਾਂ ਚੋਣਵੇ ਹੋਟਲ/ਰੈਸਟੋਰੈਂਟਾਂ/ਕੈਫੇ/ਬੇਕਰੀ ਆਦਿ ਵਿੱਚ ਖਾਣਾ ਖਾਣ ’ਤੇ 25 ਫੀਸਦੀ ਛੋਟ ਦਾ ਲਾਭ ਲੈ ਸਕਣਗੇ। 

ਮੋਕਾ ਕੈਫੇ ਤੇ ਬਾਰ, ਮੈਜਿਸਟਿਕ ਗ੍ਰੈਂਡ ਹਾਲ, ਸਕਾਈ ਲਾਰਕ ਹੋਟਲ, ਪਟਵਾਰੀ ਵੈਸ਼ਨੋ ਢਾਬਾ, ਪ੍ਰੈਜ਼ੀਡੈਂਟ ਨਿਊ ਕੋਰਟ, ਮੈਕ ਡਾਨਲਜ਼, ਪ੍ਰੈਜ਼ੀਡੈਂਟ ਹੋਟਲ, ਅੰਬੈਸੇਡਰ/ਪ੍ਰਾਈਮ, ਕੁਮਾਰ ਕੇਕ ਹਾਊਸ, ਏ.ਜੀ.ਆਈ.ਇੰਨ, ਰੈਡੀਸਨ, ਡਬਲਿਯੂ ਜੇ ਗ੍ਰੈਂਡ, ਰਮਾਡਾ ਇਨਕੋਰ, ਰਮਾਡਾ ਜਲੰਧਰ ਸਿਟੀ ਸੈਂਟਰ, ਲਵਲੀ ਸਵੀਟਸ, ਹੋਟਲ ਡਾਊਨਟਾਊਨ, ਹੋਟਲ ਇੰਪੀਰੀਆ ਸੁਇਟ, ਹੋਟਲ ਇੰਦਰ ਪ੍ਰਸਥ, ਡੇਅਜ਼ ਹੋਟਲ, ਬਲੂਮ ਹੋਟਲ, ਆਈ.ਟੀ.ਸੀ. ਫੋਰਚੂਨ, ਨਿਊ ਕੇਕ ਹਾਊਸ ਮਾਡਲ ਟਾਊਨ, ਪ੍ਰਕਾਸ਼ ਬੇਕਰੀ ਮਾਡਲ ਟਾਊਨ, ਕੁੱਕੂ ਬੇਕਰੀ ਕੇਕ ਸਰਕੂਲਰ ਰੋਡ, ਬੈਸਟ ਵੈਸਟਰਨ ਪਲੱਸ ਹੋਟਲ, ਸਰੋਵਰ ਪੋਰਟੀਕੋ, ਹਵੇਲੀ, ਮਾਇਆ ਹੋਟਲ, ਲਿਲੀ ਰਿਜ਼ੋਰਟ, ਫੂਡ ਬਾਜ਼ਾਰ, ਮੈਰੀਟਨ, ਫੈਂਸੀ ਬੇਕਰਜ਼, ਹੋਟਲ ਸਿਟਾਡਾਈਨਜ਼ ਦੇ ਮਾਲਕਾਂ/ਪ੍ਰਬੰਧਕਾਂ ਨੇ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸਵੈ ਇੱਛਾ ਨਾਲ ਵੋਟਾਂ ਵਾਲੇ ਦਿਨ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਉਨ੍ਹਾਂ ਦੇ ਹੋਟਲ/ਰੈਸਟੋਰੈਂਟ ਵਿੱਚ ਖਾਣਾ ਖਾਣ ’ਤੇ 25 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਹੋਟਲ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ, ਰੈਸਟੋਰੈਂਟ ਐਸੋਸੀਏਸ਼ਨ ਅਤੇ ਬੇਕਰੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ।


- PTC NEWS

Top News view more...

Latest News view more...