ਨਸ਼ਾ ਛਡਾਉ ਕੇਂਦਰ 'ਚ ਦਾਖਲ 34 ਨੌਜਵਾਨਾਂ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ ,ਲੂੰ-ਕੰਡੇ ਖੜ੍ਹੇ ਕਰਨ ਵਾਲਾ ਖੁਲਾਸਾ

By  Shanker Badra July 12th 2018 12:50 PM

ਨਸ਼ਾ ਛਡਾਉ ਕੇਂਦਰ 'ਚ ਦਾਖਲ 34 ਨੌਜਵਾਨਾਂ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ ,ਲੂੰ-ਕੰਡੇ ਖੜ੍ਹੇ ਕਰਨ ਵਾਲਾ ਖੁਲਾਸਾ:ਲੁਧਿਆਣਾ ਦੇ ਜਗਰਾਉਂ ਹਲਕੇ 'ਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰ ਤੱਕ ਪਹੁੰਚਾਉਣ ਦੀ ਮੁਹਿੰਮ ਤਹਿਤ ਜਗਰਾਉਂ ਹਲਕੇ ਦੇ 13 ਹੋਰ ਨੌਜਵਾਨਾਂ ਨੂੰ ਇਲਾਜ ਲਈ ਭਰਤੀ ਕਰਵਾਇਆ।ਜਦ ਉਨ੍ਹਾਂ ਦੀ ਮੈਡੀਕਲ ਰਿਪੋਰਟ ਸਭ ਦੇ ਲੂ ਕੰਡੇ ਖੜ੍ਹੇ ਕਰਨ ਵਾਲੀ ਹੈ।ਜਾਣਕਾਰੀ ਅਨੁਸਾਰ ਇਨ੍ਹਾਂ 34 ਨੌਜਵਾਨਾਂ ਵਿੱਚੋਂ 14 ਐਚਆਈਵੀ ਪਾਜ਼ੇਟਿਵ ਹਨ ਅਤੇ 13 ਕਾਲਾ ਪੀਲੀਆ ਦੇ ਸ਼ਿਕਾਰ ਪਾਏ ਗਏ ਹਨ। ਇੱਕ ਪਾਸੇ ਸਾਰਾ ਪੰਜਾਬ ਨਸ਼ਿਆਂ ਦਾ ਰੋਣਾ ਰੋ ਰਿਹਾ ਹੈ ਪਰ ਨਸ਼ਿਆਂ ਤੋਂ ਅਗਲੀ ਸਥਿਤੀ ਵਧੇਰੇ ਖ਼ਤਰਨਾਕ ਨਜ਼ਰ ਆ ਰਹੀ ਹੈ।ਇਕ ਦੂਜੇ ਦੀਆਂ ਸਰਿੰਜਾਂ ਵਰਤਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਗੰਭੀਰ ਬਿਮਾਰੀਆਂ ਆਪਸ ਵਿੱਚ ਤਾਂ ‘ਵੰਡ’ ਲਈਆਂ ਹਨ ਤੇ ਹੁਣ ਚਿੰਤਾ ਇਸ ਗੱਲ ਦੀ ਹੈ ਕਿ ਕਿਧਰੇ ਇਨ੍ਹਾਂ ਵਿੱਚੋਂ ਸ਼ਾਦੀਸ਼ੁਦਾ ਨਸ਼ੇੜੀਆਂ ਦੀਆਂ ਪਤਨੀਆਂ ਤੇ ਬੱਚੇ ਵੀ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਗਏ ਹੋਣ।ਅਜਿਹੀ ਗੰਭੀਰ ਸਥਿਤੀ ਵਿੱਚ ਪੰਜਾਬ ਅੰਦਰ ਬਹੁਤ ਵੱਡੀ ਮੁਹਿੰਮ ਵਿੱਢਣੀ ਹੋਵੇਗੀ ਤਾਂ ਹੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ। -PTCNews

Related Post