ਨਸ਼ੇ ਦੀ ਓਵਰਡੋਜ਼ ਨੇ ਲਈ 22 ਸਾਲਾ ਨੌਜਵਾਨ ਦੀ ਜਾਨ 

By  Joshi November 22nd 2017 04:19 PM -- Updated: November 22nd 2017 04:27 PM

Drug overdose: ਪੰਜਾਬ ਸੂਬੇ 'ਚ ਮੌਜੂਦਾ ਸਰਕਾਰ ਵੱਲੋਂ ਕਈ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਤਸਕਰੀ ਨੂੰ ਨੱਥ ਪੈ ਚੁੱਕੀ ਹੈ ਪਰ ਇਹਨਾਂ ਦਾਅਵਿਆਂ ਦੀ ਫੁਕ ਨਿਕਲਦੀ ਨਜ਼ਰ ਆ ਰਹੀ ਹੈ।

ਪਿੰਡਾਂ ਅਤੇ ਸ਼ਹਿਰਾਂ ਦੇ ਕਈ ਨੌਜਵਾਨ ਨਸ਼ੇ ਦੀ ਗ੍ਰਿਫਤ 'ਚ ਹਨ ਅਤੇ ਇਸੇ ਦੇ ਚੱਲਦਿਆਂ ਕਈ ਨੌਜਵਾਨ ਛੋਟੀ ਉਮਰੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ।

ਨਵੇਂ ਮਾਮਲੇ 'ਚ ਜ਼ਿਲਾ ਗੁਰਦਾਸਪੁਰ ਦੇ ੨੨ ਸਾਲਾਂ ਨੌਜਵਾਨ ਦੀ ਮੌਤ ਇਸ ਕਾਰਨ ਹੋ ਗਈ ਕਿਉਂਕਿ ਉਸਨੇ ਲੋੜ੍ਹ ਤੋਂ ਵੱਧ ਨਸ਼ਾ ਕਰ ਲਿਆ ਸੀ।

Drug overdose: ਨਸ਼ੇ ਦੀ ਓਵਰਡੋਜ਼ ਨੇ ਲਈ 22 ਸਾਲਾ ਨੌਜਵਾਨ ਦੀ ਜਾਨ ਮ੍ਰਿਤਕ ਦੇ ਪਿਤਾ ਅਨੁਸਾਰ ਉਹਨਾਂ ਦਾ ਪੁੱਤਰ ਜਿਸਦੀ ਪਹਿਚਾਣ ਪ੍ਰਵੀਨ (੨੨ ਸਾਲ) ਵਜੋਂ ਹੋਈ ਹੈ, ਨੂੰ ਨਸ਼ੇ ਦੀ ਲਤ ਸੀ ਅਤੇ ਇਹ ਆਦਤ ਦਿਨ ਬ ਦਿਨ ਵੱਧਦੀ ਜਾ ਰਹੀ ਸੀ।

Drug overdose: ਮਾਪਿਆਂ ਨੇ ਦੱਸਿਆ ਕਿ ਉਹ ਜ਼ਿਆਦਾ ਨਸ਼ਾ ਕਰ ਕੇ ਘਰ ਆਇਆ ਅਤੇ ਬੇਹੋਸ਼ ਹੋ ਗਿਆ। ਉਸਨੂੰ ਜਦੋਂ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਪਰ ਦੂਸਰੇ ਹਸਪਤਾਲ ਜਾਂਦਿਆਂ ਰਸਤੇ 'ਚ ਐਂਬੂਲੈਂਸ 'ਚ ਹੀ ਉਸਦੀ ਮੌਤ ਹੋ ਗਈ।

ਦਿਨ ਬ ਦਿਨ ਵਾਪਰਦੀਆਂ ਅਜਿਹੀਆਂ ਘਟਨਾਵਾਂ ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਅਤੇ ਵਾਅਦਿਆਂ ਦੀ ਪੋਲ ਖੋਲਦੀਆਂ ਨਜ਼ਰ ਆਉਂਦੀਆਂ ਹਨ।

—PTC News

Related Post