Drugs Cruise Case: ਪਾਸਪੋਰਟ ਵਾਪਸ ਲੈਣ ਲਈ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅਦਾਲਤ 'ਚ ਪੁੱਜਿਆ

By  Riya Bawa July 1st 2022 01:54 PM

Drugs Cruise Case: ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ।  ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ, ਜਿਸ ਨੂੰ ਪਿਛਲੇ ਸਾਲ ਦੇ ਕਰੂਜ਼ ਡਰੱਗਜ਼ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਤੋਂ ਕਲੀਨ ਚਿੱਟ ਮਿਲੀ ਸੀ ਤੇ ਇਸ ਤੋਂ ਬਾਅਦ ਬੇਟੇ ਆਰੀਅਨ ਖਾਨ ਨੇ ਇੱਕ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਆਪਣਾ ਪਾਸਪੋਰਟ ਵਾਪਸ ਮੰਗਣ ਲਈ ਪਟੀਸ਼ਨ ਦਾਇਰ ਕੀਤੀ।  Drugs Cruise Case: ਪਾਸਪੋਰਟ ਵਾਪਸ ਲੈਣ ਲਈ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅਦਾਲਤ 'ਚ ਪੁੱਜਿਆ ਅਦਾਲਤ ਨੇ ਐਨਸੀਬੀ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮਾਮਲੇ ਦੀ ਸੁਣਵਾਈ ਲਈ 13 ਜੁਲਾਈ ਦੀ ਤਰੀਕ ਤੈਅ ਕੀਤੀ। ਆਰੀਅਨ ਖਾਨ ਨੂੰ ਐੱਨਸੀਬੀ ਨੇ ਪਿਛਲੇ ਸਾਲ ਅਕਤੂਬਰ ਦੀ ਸ਼ੁਰੂਆਤ 'ਚ ਹਾਈ-ਪ੍ਰੋਫਾਈਲ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਪਰ ਜਾਂਚ ਏਜੰਸੀ ਨੇ ਮਈ 'ਚ ਦਾਇਰ ਚਾਰਜਸ਼ੀਟ 'ਚ ਉਸ ਦਾ ਨਾਂ ਮੁਲਜ਼ਮ ਵਜੋਂ ਨਹੀਂ ਲਿਆ ਸੀ।  Drugs Cruise Case: ਪਾਸਪੋਰਟ ਵਾਪਸ ਲੈਣ ਲਈ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅਦਾਲਤ 'ਚ ਪੁੱਜਿਆ ਐਨਸੀਬੀ ਨੇ "ਕਾਫ਼ੀ ਸਬੂਤਾਂ ਦੀ ਘਾਟ" ਕਾਰਨ ਆਰੀਅਨ ਖਾਨ ਅਤੇ ਪੰਜ ਹੋਰਾਂ ਨੂੰ ਰਿਹਾਅ ਕਰ ਦਿੱਤਾ ਸੀ। ਆਰੀਅਨ ਖਾਨ ਨੇ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਆਪਣਾ ਪਾਸਪੋਰਟ ਅਦਾਲਤ 'ਚ ਜਮ੍ਹਾ ਕਰਵਾਇਆ ਸੀ। ਵੀਰਵਾਰ ਨੂੰ ਉਸ ਨੇ ਆਪਣੇ ਵਕੀਲਾਂ ਰਾਹੀਂ ਵਿਸ਼ੇਸ਼ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਪਾਸਪੋਰਟ ਵਾਪਸ ਕਰਨ ਦੀ ਮੰਗ ਕੀਤੀ ਸੀ, ਜਿਸ 'ਚ ਉਸ ਦਾ ਨਾਂ ਨਹੀਂ ਹੈ।  Drugs Cruise Case: ਪਾਸਪੋਰਟ ਵਾਪਸ ਲੈਣ ਲਈ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅਦਾਲਤ 'ਚ ਪੁੱਜਿਆ 24 ਸਾਲਾ ਆਰੀਅਨ ਨੂੰ ਐੱਨਸੀਬੀ ਨੇ ਪਿਛਲੇ ਸਾਲ 3 ਅਕਤੂਬਰ ਨੂੰ ਮੁੰਬਈ ਤੱਟ 'ਤੇ ਗੋਆ ਜਾਣ ਵਾਲੇ ਕਰੂਜ਼ ਜਹਾਜ਼ 'ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਮੁੰਬਈ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਪਹਿਲਾਂ ਆਰੀਅਨ ਖਾਨ ਨੇ 20 ਦਿਨ ਤੋਂ ਵੱਧ ਜੇਲ੍ਹ ਵਿੱਚ ਬਿਤਾਏ ਸਨ। -PTC News

Related Post