ਦੋਹਰੀ ਵੋਟ ਮਾਮਲਾ : ਤਲਵੰਡੀ ਸਾਬੋ ਤੋਂ 'ਆਪ' ਵਿਧਾਇਕ ਬਲਜਿੰਦਰ ਕੌਰ ਦੋਸ਼ੀ ਕਰਾਰ

By  Joshi February 14th 2018 12:58 PM -- Updated: February 14th 2018 01:06 PM

Dual Vote Case by Election Commission: AAP MLA found guilty: ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਚੋਣ ਕਮਿਸ਼ਨ ਨੇ ਤਲਵੰਡੀ ਸਾਬੋ ਤੋਂ 'ਆਪ' ਵਿਧਾਇਕ ਬਲਜਿੰਦਰ ਕੌਰ ਨੂੰ ਫਰਵਰੀ 2017 'ਚ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੇ ਨਾਮਜ਼ਦ ਕਾਗਜ਼ ਦਾਖਲ ਕਰਨ ਦੇ ਦੌਰਾਨ ਦੋਹਰੇ ਵੋਟ ਮਾਮਲੇ 'ਚ ਦੋਸ਼ੀ ਠਹਿਰਾ ਦਿੱਤਾ ਹੈ।

Dual Vote Case by Election Commission: AAP MLA found guiltyਫਰਵਰੀ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ।

ਕੀ ਹੈ ਪੂਰਾ ਮਾਮਲਾ?

ਬਠਿੰਡਾ ਤੋਂ ਚੋਣ ਕਮਿਸ਼ਨ ਪੰਜਾਬ ਅਤੇ ਐੱਸ.ਡੀ.ਐਮ. ਕੋਲ ਹਲਕੇ ਦੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਕੋਲ ਦੋ ਵੋਟਾਂ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਬਾਰੇ ‘ਚ ਸਾਲ ੨੦੧੪ ਦੀ ਜ਼ਿਮਨੀ ਚੋਣ ਮੌਕੇ ਉਸ ਵੇਲੇ ਦੇ ਰਿਟਰਨਿੰਗ ਅਫ਼ਸਰ ਨੂੰ ਵੀ ਪੱਤਰ ਲਿਖਿਆ ਗਿਆ ਸੀ ਪਰ ਮਾਮਲੇ ਦੀ ਜਾਂਚ ਨਹੀਂ ਹੋ ਪਾਈ ਸੀ।

—PTC News

Related Post