ਖਰੜ 'ਚ ਲਗਾਤਾਰ ਮੀਂਹ ਪੈਣ ਨਾਲ ਘਰਾਂ 'ਚ ਵੜਿਆ ਪਾਣੀ, ਲੋਕ ਉਤਰੇ ਸੜਕਾਂ 'ਤੇ

By  Riya Bawa July 10th 2022 01:19 PM -- Updated: July 10th 2022 02:28 PM

ਮੁਹਾਲੀ: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਅੱਜ ਚੰਡੀਗੜ੍ਹ-ਮੋਹਾਲੀ ਅਤੇ ਖਰੜ 'ਚ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਮੁਹਾਲੀ, ਖਰੜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ। ਇਸ ਨਾਲ ਹੁਣ ਪ੍ਰਸ਼ਾਸਨ ਦੀ ਪੋਲ ਖੁੱਲਦੀ ਨਜ਼ਰ ਆਈ ਜਦੋਂ ਸੜਕਾਂ 'ਤੇ ਗੋਡਿਆਂ ਤੋਂ ਉੱਪਰ ਪਹੁੰਚੇ ਪਾਣੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ।


Punjab Weather Forecast, Punjabi news, latest news, Punjab Weather, Chandigarh-Mohali rains, Punjab Roads block

ਥਾਂ-ਥਾਂ ਸੀਵਰੇਜ ਪਾਈਪਾਂ ਬੰਦ ਹੋ ਚੁੱਕੀਆਂ ਹਨ ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਖਰੜ ਦੇ ਲਾਂਡਰਾ ਬਨੂੰੜ ਰੋਡ 'ਤੇ ਪਾਣੀ ਭਰਿਆ ਹੋਇਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੜਕ ਨੇ ਨਦੀ ਦਾ ਰੂਪ ਧਾਰ ਲਿਾ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਹੁਣ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਤੇ ਇਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਸੜਕਾਂ ਉਤੇ ਪਾਣੀ ਭਰਨ ਕਾਰਨ ਲੰਮੇ-ਲੰਮੇ ਜਾਮ ਲੱਗ ਗਏ ਹਨ। ਘਰਾਂ ਵਿੱਚ ਪਾਣੀ ਵੜਨ ਕਾਰਨ ਰੋਸ ਵਜੋਂ ਲੋਕ ਸੜਕਾਂ ਉਤੇ ਉਤਰ ਆਏ ਹਨ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ।


Punjab Weather Forecast, Punjabi news, latest news, Punjab Weather, Chandigarh-Mohali rains, Punjab Roads block

ਬਾਰਸ਼ ਦੌਰਾਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਨਜਿੱਠਣ ਦੀ ਤਿਆਰੀ ਬਾਰੇ ਸਥਾਨਕ ਪ੍ਰਸ਼ਾਸਨ ਦੁਆਰਾ ਕੀਤੇ ਗਏ ਵੱਡੇ ਦਾਅਵਿਆਂ ਦੀ ਪੋਲ੍ਹ ਖੁੱਲ੍ਹਦੀ ਸਾਫ ਨਜ਼ਰ ਆ ਰਹੀ ਹੈ।


Punjab Weather Forecast, Punjabi news, latest news, Punjab Weather, Chandigarh-Mohali rains, Punjab Roads block

ਲੋਕਾਂ ਦਾ ਇਲਜ਼ਾਮ ਹੈ ਕਿ ਵਿਧਾਇਕ ਅਨਮੋਲ ਗਗਨ ਮਾਨ ਨੇ ਮੁਸੀਬਤ ਸੁਣ ਕੇ ਫੋਨ ਬੰਦ ਕਰ ਦਿੱਤਾ ਜਿਸ ਕਰਕੇ ਹੁਣ ਅਨਮੋਲ ਗਗਨ ਮਾਨ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਖਰੜ ਵਿਚ ਲੋਕ ਅਨਮੋਲ ਗਗਨ ਮਾਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ।



-PTC News

Related Post