ਕੋਵਿਡ-19 -ਐਮਾਜ਼ੋਨ ਅਤੇ ਫਲਿਪਕਾਰਟ ਨੇ ਸਰਵਿਸ ਕੀਤੀ ਸ਼ੁਰੂ , ਇਨ੍ਹਾਂ ਸ਼ਹਿਰਾਂ 'ਚ ਨਹੀਂ ਭੇਜਿਆ ਜਾਵੇਗਾ ਸਮਾਨ

By  Kaveri Joshi May 4th 2020 07:35 PM

ਕੋਵਿਡ-19-ਐਮਾਜ਼ੋਨ ਅਤੇ ਫਲਿਪਕਾਰਟ ਨੇ ਸਰਵਿਸ ਕੀਤੀ ਸ਼ੁਰੂ , ਇਨ੍ਹਾਂ ਸ਼ਹਿਰਾਂ 'ਚ ਨਹੀਂ ਭੇਜਿਆ ਜਾਵੇਗਾ ਸਮਾਨ: ਬਹੁ-ਚਰਚਿਤ ਅਤੇ ਲੋਕਾਂ ਦੀ ਪਸੰਦ ਈ-ਕਾਮਰਸ ਕੰਪਨੀਆਂ ਐਮਾਜ਼ੋਨ ਅਤੇ ਫਲਿੱਪਕਾਰਟ ਵਲੋਂ ਅੱਜ ਤੋਂ ਭਾਰਤ ਦੇ ਹਰੇ ਅਤੇ ਸੰਤਰੀ ਜ਼ੋਨ 'ਚ ਆਪਣੀਆਂ ਵਸਤਾਂ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਆਨਲਾਈਨ ਆਰਡਰ ਚਾਲੂ ਹੋਣ 'ਤੇ ਅਤੇ ਡਲਿਵਰੀ ਦੀ ਸਰਵਿਸ ਸ਼ੁਰੂ ਹੋਣ ਉਪਰੰਤ ਜਨਤਾ ਵਲੋਂ ਧੜਾਧੜ ਆਰਡਰ ਕੀਤੇ ਜਾ ਰਹੇ ਹਨ ।

ਅਰਥ-ਵਿਵਸਥਾ ਦੇ ਮੱਦੇਨਜ਼ਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਬਾਅਦ ਈ-ਕਾਮਰਸ ਕੰਪਨੀਆਂ ਆਪਣਾ ਕਾਰੋਬਾਰ ਚਲਾ ਸਕਣਗੀਆਂ , ਜਿਸ ਨਾਲ ਉਹਨਾਂ ਦੇ ਆਰਥਿਕ ਸਰਕਲ ਨੂੰ ਹੁੰਗਾਰਾ ਮਿਲੇਗਾ ।

ਕਾਫ਼ੀ ਲੰਮੇ ਵਕਫ਼ੇ ਮਗਰੋਂ ਇਹ ਸੇਵਾ ਸ਼ੁਰੂ ਹੋਣ ਤੋਂ ਬਾਅਦ ਈ- ਕਾਮਰਸ ਵੈਬਸਾਈਟ ਤੋਂ ਲੋਕ ਮੋਬਾਈਲ , ਟੀਵੀ , ਫਰਿਜ ਆਦਿ ਜ਼ਰੂਰੀ ਵਸਤੂਆਂ ਦਾ ਆਰਡਰ ਕਰ ਸਕਣਗੇ । ਇਹੀ ਨਹੀਂ ਲੋਕਾਂ ਵਲੋਂ ਆਰਡਰ ਬੁੱਕ ਕੀਤੇ ਵੀ ਜਾ ਰਹੇ ਹਨ । ਦੱਸ ਦੇਈਏ ਕਿ ਗਰਮੀਆਂ ਦੀ ਆਮਦ ਦੇ ਮੱਦੇਨਜ਼ਰ ਲੋਕ ਗਰਮੀਆਂ ਦੇ ਕਪੜੇ ਅਤੇ ਹੋਰ ਜ਼ਰੂਰੀ ਵਸਤਾਂ ਆਰਡਰ ਕਰ ਰਹੇ ਹਨ , ਇਸ ਤੋਂ ਇਲਾਵਾ ਹੋਰ ਘਰੇਲੂ ਉਤਪਾਦ ਜਿੰਨਾ ਦੀ ਜ਼ਰੂਰਤ ਇਹਨਾਂ ਦਿਨਾਂ ਦੇ ਦੌਰਾਨ ਪੈਣ ਵਾਲੀ ਹੈ , ਇਸਦੇ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਆਰਡਰ ਸ਼ੁਰੂ ਹਨ ।

ਹਾਲਾਂਕਿ ਜ਼ਿਆਦਾ ਖ਼ਤਰੇ ਵਾਲੇ ਇਲਾਕੇ ਜੋ ਰੈੱਡ ਜ਼ੋਨ ਅਧੀਨ ਆਉਂਦੇ ਹਨ , ਉੱਥੇ ਈ ਕਾਮਰਸ ਕੰਪਨੀਆਂ ਵਲੋਂ ਸਮਾਨ ਦੇ ਆਰਡਰ ਨਹੀਂ ਲਏ ਜਾਣਗੇ , ਜਦਕਿ ਬਾਕੀ ਜ਼ੋਨਾਂ ਚ ਡਲਿਵਰੀ ਬਾਕਾਇਦਾ ਹੋਏਗੀ ।

ਲੋਕ ਵੀ ਆਪਣੀ ਛੋਟੀ ਤੋਂ ਛੋਟੀ ਚੀਜ਼ ਨੂੰ ਆਨਲਾਈਨ ਖਰੀਦਣਾ ਚਾਹੁੰਦੇ ਹਨ , ਕਿਉਕਿ ਇੱਕ ਤਾਂ ਇਸ 'ਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰਹਿੰਦੀ ਹੈ ਅਤੇ ਦੂਜਾ ਤੁਹਾਡਾ ਸਮਾਨ ਤੁਹਾਡੇ ਘਰ ਤੱਕ ਅੱਪੜ ਜਾਂਦਾ ਹੈ ਅਤੇ ਚੱਲ ਰਹੇ ਮੌਜੂਦਾ ਸਮੇਂ 'ਚ ਕੋਰੋਨਾ ਮਹਾਮਾਰੀ ਤੋਂ ਬਚਾਅ ਦਾ ਇੱਕ ਮਾਤਰ ਸਾਧਨ ਇਹੀ ਹੈ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਜਾਵੇ ।

Related Post