ਲੱਦਾਖ : 24 ਘੰਟਿਆਂ 'ਚ ਦੂਜੀ ਵਾਰ ਕੰਬੀ ਧਰਤੀ ,3.6 ਤੀਬਰਤਾ ਨਾਲ ਆਇਆ ਭੂਚਾਲ

By  Shanker Badra May 22nd 2021 11:03 AM

ਲੱਦਾਖ : ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਅਜੇ ਫ਼ਿਰ ਯਾਨੀ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 8.27 ਵਜੇ ਮਹਿਸੂਸ ਕੀਤੇ ਗਏ ਹੁਣ।

Earthquake in Ladakh : 3.6 magnitude earthquake hits Ladakh's Kargil ਲੱਦਾਖ : 24 ਘੰਟਿਆਂ 'ਚ ਦੂਜੀ ਵਾਰ ਕੰਬੀ ਧਰਤੀ ,3.6 ਤੀਬਰਤਾ ਨਾਲ ਆਇਆ ਭੂਚਾਲ

ਪੜ੍ਹੋ ਹੋਰ ਖ਼ਬਰਾਂ : ਜਲੰਧਰ 'ਚ  ਹੁਣ ਨਾਈਟ ਕਰਿਫਊ  ,ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ

ਜਾਣਕਾਰੀ ਅਨੁਸਾਰ ਪੂਰਬੀ ਲੱਦਾਖਦੇ ਕਾਰਗਿਲ ਨੇੜੇ ਭੂਚਾਲ ਦੇ ਝਟਕੇ ਲੱਗੇ ਹਨ। ਫਿਲਹਾਲ ਭੂਚਾਲ ਕਾਰਨ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਸ਼ਨੀਵਾਰ ਨੂੰ ਲਗਾਤਾਰ ਦੂਸਰਾ ਦਿਨ ਸੀ ਜਦੋਂ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Earthquake in Ladakh : 3.6 magnitude earthquake hits Ladakh's Kargil ਲੱਦਾਖ : 24 ਘੰਟਿਆਂ 'ਚ ਦੂਜੀ ਵਾਰ ਕੰਬੀ ਧਰਤੀ ,3.6 ਤੀਬਰਤਾ ਨਾਲ ਆਇਆ ਭੂਚਾਲ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵੇਰੇ 11 ਵੱਜ ਕੇ 2 ਮਿੰਟ 'ਤੇ ਲੱਦਾਖ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.2 ਮਾਪੀ ਗਈ ਸੀ। ਪਿਛਲੇ ਕੁੱਝ ਦਿਨਾਂ ਤੋਂ ਭਾਰਤ ਦੇ ਗੁਆਂਢੀ ਦੇਸ਼ਾਂ ਅਤੇ ਦੇਸ਼ ਦੇ ਵੱਖ- ਵੱਖ ਹਿੱਸਿਆਂ ਤੋਂ ਭੂਚਾਲ ਆਉਣ ਦੀਆਂ ਖਬਰਾਂ ਆ ਰਹੀਆਂ ਹਨ।

Earthquake in Ladakh : 3.6 magnitude earthquake hits Ladakh's Kargil ਲੱਦਾਖ : 24 ਘੰਟਿਆਂ 'ਚ ਦੂਜੀ ਵਾਰ ਕੰਬੀ ਧਰਤੀ ,3.6 ਤੀਬਰਤਾ ਨਾਲ ਆਇਆ ਭੂਚਾਲ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਦੱਸ ਦੇਈਏ ਕਿ 19 ਮਈ ਦੀ ਸਵੇਰ ਨੂੰ ਗੁਆਂਢੀ ਦੇਸ਼ ਨੇਪਾਲ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਨ੍ਹਾਂ ਦੀ ਤੀਬਰਤਾ ਦਾ ਪੈਮਾਨਾ 5.3 ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ ਲਾਮਜੰਗ ਜ਼ਿਲ੍ਹੇ ਦੇ ਭੁਲਭੁਲੇ ਵਿਖੇ ਸੀ। ਭੂਚਾਲ ਦੇ ਝਟਕੇ ਨੇਪਾਲੀ ਸਮੇਂ ਅਨੁਸਾਰ ਸਵੇਰੇ 5:42 ਵਜੇ ਮਹਿਸੂਸ ਕੀਤੇ ਗਏ।

-PTCNews

Related Post