ਤੁਰਕੀ ਤੇ ਗ੍ਰੀਸ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ

By  Shanker Badra October 31st 2020 12:21 PM

ਤੁਰਕੀ ਤੇ ਗ੍ਰੀਸ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ:ਇਸਤਾਂਬੁਲ : ਪੱਛਮੀ ਤੁਰਕੀ ਅਤੇ ਗ੍ਰੀਸ ’ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ ਹੈ। ਇਸ ਦੇ ਝਟਕੇ ਤੁਰਕੀ ਤੋਂ ਗ੍ਰੀਸ ਤੱਕ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ‘ਤੇ ਭੂਚਾਲ ਦੀ ਰਫ਼ਤਾਰ 7.0 ਮਾਪੀ ਗਈ ਹੈ। ਤੁਰਕੀ ਦੇ ਇਜਮਿਰ 'ਚ ਇਮਾਰਤ ਡਿੱਗਣ ਕਾਰਨ ਹੁਣ 17 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੇ ਇਲਾਵਾ ਸ਼ਹਿਰ ’ਚ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

Earthquake off Turkey and Greece ,Buildings Collapse , killing at least 17

ਇਸਤਾਂਬੁਲ ਤੇ ਗ੍ਰੀਕ ਆਈਲੈਂਡ ‘ਚ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ‘ਚ ਸਮੁੰਦਰ ‘ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ ਤੇ ਇਜਮਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਜਮਿਰ ਦੇ ਕਈ ਜ਼ਿਲ੍ਹਿਆਂ ‘ਚ ਇਮਾਰਤਾਂ ਡਿੱਗਣ ਅਤੇ ਮਲਬੇ ‘ਚ ਲੋਕਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕਈ ਹੋਰ ਸੂਬਿਆਂ ‘ਚ ਵੀ ਮਾਲੀ ਨੁਕਸਾਨ ਦੀਆਂ ਖ਼ਬਰਾਂ ਹਨ।

ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

Earthquake off Turkey and Greece ,Buildings Collapse , killing at least 17 ਤੁਰਕੀ ਤੇ ਗ੍ਰੀਸ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ

ਤੁਰਕੀ ਦੇ ਇਜਮਿਰ ’ਚ ਸ਼ੁੱਕਰਵਾਰ ਨੂੰ ਆਏ ਭੂਚਾਲ ਕਾਰਨ ਭਿਆਨਕ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਇਸ ਭੂਚਾਲ ਨਾਲ ਇਜ਼ਮਿਰ ਸ਼ਹਿਰ ’ਚ ਘਟੋ-ਘੱਟ 20 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬੇ ’ਚ ਕਈ ਲੋਕਾਂ ਦੇ ਦਬੇ ਹੋਣ ਦਾ ਵੀ ਖਦਸ਼ਾ ਹੈ। ਇਜਮਿਰ ਦੇ ਗਵਰਨਰ ਨੇ ਦੱਸਿਆ ਕਿ 70 ਲੋਕਾਂ ਨੂੰ ਮਲਬੇ ‘ਚੋਂ ਸੁਰੱਖਿਅਤ ਕੱਢਿਆ ਗਿਆ ਹੈ। ਘੱਟੋ-ਘੱਟ 25-30 ਸੈਕੰਡ ਤਕ ਭੂਚਾਲ ਦੇ ਝਟਕੇ ਲਗਾਤਾਰ ਲੱਗਦੇ ਰਹੇ।

Earthquake off Turkey and Greece ,Buildings Collapse , killing at least 17 ਤੁਰਕੀ ਤੇ ਗ੍ਰੀਸ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, 17 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ

ਤੁਰਕੀ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਬੋਨੋਰਵਾ ਅਤੇ ਬੇਰਾਕਲੀ ’ਚ ਵੀ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਲਈ ਟੀਮਾਂ ਵੱਖ-ਵੱਖ ਸ਼ਹਿਰਾਂ ’ਚ ਕੰਮ ਕਰ ਰਹੀਆਂ ਹਨ। ਅਮਰੀਕੀ ਜਿਓਲਾਜਿਕਲ ਸਰਵੇਅ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਗ੍ਰੀਸ ਦੇ ਨੋਨ ਕਾਰਲੋਵਸੀਅਨ ਸ਼ਹਿਰ ਦੇ ਉੱਤਰ-ਪੂਬਰ ’ਚ 14 ਕਿਲੋਮੀਟਰ ਦੀ ਦੂਰੀ ’ਤੇ ਸੀ।

-PTCNews

Related Post