EVM ਮਸ਼ੀਨਾਂ ਹੈੱਕ ਨਹੀਂ ਹੋ ਸਕਦੀਆਂ, ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨੂੰ ਕੀਤਾ ਖਾਰਿਜ

By  Shanker Badra January 22nd 2019 10:57 AM

EVM ਮਸ਼ੀਨਾਂ ਹੈੱਕ ਨਹੀਂ ਹੋ ਸਕਦੀਆਂ, ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨੂੰ ਕੀਤਾ ਖਾਰਿਜ:ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਮੁਲਕ ਦੀਆਂ ਚੋਣਾਂ ਵਿੱਚ ਵਰਤੀਆਂ ਜਾਂਦੀਆਂ ਇਲੈਟ੍ਰੋਨਿਕ ਵੋਟਿੰਗ ਮਸ਼ੀਨਾਂ ('EVM) ਪੂਰੀ ਤਰ੍ਹਾਂ ਸੁਰੱਖਿਅਤ ਹਨ।ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ।(EC) India US-based ‘expert’ on EVM tampering regarding press conference Londonਇਹ ਪ੍ਰਤੀਕਿਰਿਆ ਚੋਣ ਕਮਿਸ਼ਨ ਨੇ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ (ਆਈਜੇਈ) ਅਤੇ ਫੌਰਨ ਕੌਰਸਪੌਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਜਵਾਬ ਵਿੱਚ ਕੀਤੀ ਹੈ।

(EC) India US-based ‘expert’ on EVM tampering regarding press conference London 'EVM ਮਸ਼ੀਨਾਂ ਹੈੱਕ ਨਹੀਂ ਹੋ ਸਕਦੀਆਂ, ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨੂੰ ਕੀਤਾ ਖਾਰਿਜ

ਇਸ ਪ੍ਰੈਸ ਕਾਨਫਰੰਸ ਵਿੱਚ ਹੈਦਾਰਾਬਾਦੀ ਮੂਲ ਦੇ ਅਤੇ ਅੱਜ-ਕੱਲ ਅਮਰੀਕਾ ਵਿੱਚ ਰਹਿੰਦੇ ਸਈਦ ਸੂਜਾ ਨੂੰ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਕੀਤਾ ਗਿਆ।ਜਿਸ ਨੇ ਭਾਰਤੀ ਵੋਟਿੰਗ ਮਸ਼ੀਨ ਨੂੰ ਹੈਕ ਕਰਨ ਦਾ ਦਾਅਵਾ ਕੀਤਾ।

(EC) India US-based ‘expert’ on EVM tampering regarding press conference London 'EVM ਮਸ਼ੀਨਾਂ ਹੈੱਕ ਨਹੀਂ ਹੋ ਸਕਦੀਆਂ, ਚੋਣ ਕਮਿਸ਼ਨ ਨੇ ਅਮਰੀਕੀ ਹੈਕਰ ਦੇ ਦਾਅਵੇ ਨੂੰ ਕੀਤਾ ਖਾਰਿਜ

ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਕਿ ਵੋਟਿੰਗ ਮਸ਼ੀਨਾਂ ਭਾਰਤ ਇਲੈਟ੍ਰੋਨਿਕਸ ਲਿਮਟਿਡ ਅਤੇ ਇਲੈਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਵਿੱਚ ਬਹੁਤ ਦੀ ਸਖ਼ਤ ਸੁਰੱਖਿਆ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਂਦੀਆਂ ਹਨ।ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੋਟਿੰਗ ਮਸ਼ੀਨਾਂ ਬਣਾਉਣ ਲਈ ਬਹੁਤ ਦੀ ਸਾਵਧਾਨੀ ਵਾਲੀ ਪ੍ਰਕਿਰਿਆ ਹੈ।

-PTCNews

Related Post