ਬਟਾਲਾ : ੲਿੱਕ ਪਿੰਡ ੲਿੱਕ ਗੁਰਦੁਆਰਾ ਮੁਹਿੰਮ ਰੰਗ ਲਿਅਾੳੁਣ ਲੱਗੀ  

By  Joshi April 29th 2018 06:45 PM -- Updated: April 29th 2018 06:49 PM

ਬਟਾਲਾ : ੲਿੱਕ ਪਿੰਡ ੲਿੱਕ ਗੁਰਦੁਆਰਾ ਮੁਹਿੰਮ ਰੰਗ ਲਿਅਾੳੁਣ ਲੱਗੀ ਹੈ।  ਪਿੰਡ ਸਰਫਕੋਟ 'ਚ 5 ਗੁਰਦੁਆਰਿਆਂ ਦੀ ਥਾਂ ਸੰਗਤ ਨੇ 1 ਗੁਰਦੁਆਰਾ ਬਣਾ ਕੇ ਇਸ ਪਹਿਲ ਨੂੰ ਅੱਗੇ ਤੋਰਿਆ ਹੈ। ਪਾਰਟੀਬਾਜੀ, ੲੀਰਖਾਬਾਜੀ ਤੋਂ ੳੁੱਪਰ ੳੁੱਠਕੇ ਪਿੰਡ ਵਾਸੀਅਾਂ ਨੇ  ਸੁਲਝਿਅਾ ਹੋਇਆ ਫੈਸਲਾ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਅਾਂ ਕੋਸ਼ਿਸਾਂ ਨੂੰ ਬੂਰ ਪੈਣ ਲੱਗਾ ਹੈ ਜਿਸ ਕਾਰਨ ਸਿੱਖ ਕੌਮ ਹਿੱਤ ਲਿਆ ਗਿਆ ਇਹ ਫੈਸਲਾ ਸੰਗਤਾਂ ਵੱਲੋਂ ਪ੍ਰਵਾਨ ਹੋਣ ਲੱਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜਾਤ ਪਾਤ ਅਤੇ ਵੈਰ ਵਿਰੋਧ ਤੋਂ ਉੱਪਰ ਉੱਠ ਕੇ ਕੌਮ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ 'ਇਕ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ' ਮੁਹਿੰਮ ਚਲਾਈ ਗਈ ਸੀ।

Related Post