Amazon ਫਾਊਂਡਰ ਨੂੰ ਪਿੱਛੇ ਛੱਡਦਿਆਂ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣੇ Elon Musk

By  Jagroop Kaur January 8th 2021 12:42 PM

ਟੈਸਲਾ ਇੰਕ ਅਤੇ ਸਪੇਸ ਐਕਸ ਦੇ ਸੀ.ਈ.ਓ. ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ। ਵੀਰਵਾਰ ਨੂੰ ਟੈਸਲਾ ਦੇ ਸ਼ੇਅਰ ’ਚ 4.8 ਫੀਸਦੀ ਦੀ ਉਛਾਣ ਆਇਆ ਅਤੇ ਮਸਕ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ। Bloomberg Billionaires Index ਦੀ ਜਾਣਕਾਰੀ ਮੁਤਾਬਕ ਮਸਕ ਦੀ ਨੈੱਟਵਰਥ ਵਰੀਵਾਰ ਨੂੰ 188.5 ਅਰਬ ਡਾਲਰ ਪਹੁੰਚ ਗਈ ਜੋ ਬੇਜੋਸ ਤੋਂ 1.5 ਅਰਬ ਡਾਲਰ ਜ਼ਿਆਦਾ ਹੈ। ਬੇਜੋਸ ਅਕਤੂਬਰ 2017 ਤੋਂ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੀ ਕੁਰਸੀ ’ਤੇ ਸਨ।

ਹੋਰ ਪੜ੍ਹੋ : ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ

ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ’ਚ ਜਨਮੇ ਅਤੇ ਪੇਸ਼ੇ ਵਜੋਂ ਇੰਜੀਨੀਅਰ 49 ਸਾਲ ਦੇ ਮਸਕ ਸਪੇਸਐਕਸ ਦੇ ਵੀ ਸੀ.ਈ.ਓ. ਹਨ। ਪ੍ਰਾਈਵੇਟ ਸਪੇਸ ਰੇਸ ’ਚ ਉਨ੍ਹਾਂ ਦਾ ਬੇਜੋਸ ਦੀ ਕੰਪਨੀ ਬਲੂ ਆਰੀਜਿਨ ਐੱਲ.ਐੱਲ.ਸੀ. ਨਾਲ ਮੁਕਾਬਲਾ ਹੈ। ਕੋਰੋਨਾ ਵਾਇਰਸ ਕਾਰਣ ਇਕਨਾਮਿਕ ਸਲੋਡਾਊਨ ਦੇ ਬਾਵਜੂਦ ਪਿਛਲੇ 12 ਮਹੀਨਿਆਂ ’ਚ ਮਸਕ ਦੀ ਨੈੱਟਵਰਥ 150 ਅਰਬ ਡਾਲਰ ਵਧੀ ਹੈ।

ਹੋਰ ਪੜ੍ਹੋ : ਟ੍ਰੰਪ ਦੀ ਵਧੀ ਮੁਸੀਬਤ,ਕਤਲ ਮਾਮਲੇ ‘ਚ ਜਾਰੀ ਹੋਇਆ ਗ੍ਰਿਫਤਾਰੀ ਵਾਰੰਟ

The Elon Musk vs. Jeff Bezos Rivalry - YouTube

ਇਸ ਦਾ ਕਾਰਣ ਇਹ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ ਬੇਮਿਸਾਲ ਤੇਜ਼ੀ ਆਈ ਹੈ। ਲਗਾਤਾਰ ਲਾਭ ਅਤੇ ਵੱਕਾਰੀ ਐੱਸ.ਐਂਡ.ਪੀ. 500 ਇੰਡੈਕਸ ’ਚ ਸ਼ਾਮਲ ਹੋਣ ਨਾਲ ਪਿਛਲੇ ਸਾਲ ਕੰਪਨੀ ਦੇ ਸ਼ੇਅਰਾਂ ’ਚ 743 ਫੀਸਦੀ ਵਾਧਾ ਹੋਇਆ।

ਵੀਰਵਾਰ ਨੂੰ, 'ਟੇਸਲਾ ਮਾਲਕਾਂ ਦੇ ਸਿਲੀਕਾਨ ਵੈਲੀ' ਨਾਮਕ ਇੱਕ ਟਵਿੱਟਰ ਅਕਾਉਂਟ ਨੇ 49 ਸਾਲ ਪੁਰਾਣੇ ਕਾਰੋਬਾਰੀ ਮੈਗਨੀਟ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੀ ਖਬਰ ਸਾਂਝੀ ਕੀਤੀ ਅਤੇ ਮਸਕ ਨੇ ਖ਼ੁਦ ਇਸ ਦਾ ਜਵਾਬ ਦਿੱਤਾ , ਕਿ ਮੈਂ ਹੁਣ ਕੰਮ 'ਤੇ ਵਾਪਿਸ ਆ ਚੁੱਕਿਆ ਹਾਂ।

ਐਲਨ ਮਸਕ, ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ.

Related Post