ਆਬਕਾਰੀ ਵਿਭਾਗ ਵੱਲੋਂ 145,000 ਲੀਟਰ ਲਾਹਣ ਬਰਾਮਦ

By  Ravinder Singh September 2nd 2022 06:57 PM -- Updated: September 2nd 2022 06:58 PM

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ ਵਿਰੁੱਧ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਦੇ ਮੱਦੇਨਜ਼ਰ ਅੱਜ ਲੁਧਿਆਣਾ ਪੱਛਮੀ ਅਤੇ ਪੂਰਬੀ ਦੇ ਆਬਕਾਰੀ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਕੇ 145,000 ਲੀਟਰ ਲਾਹਣ ਬਰਾਮਦ ਕੀਤੀ ਗਈ।

ਆਬਕਾਰੀ ਵਿਭਾਗ ਵੱਲੋਂ 145,000 ਲੀਟਰ ਲਾਹਣ ਬਰਾਮਦਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਤਲੁਜ ਦਰਿਆ ਦੇ ਕੰਢੇ 'ਤੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਦੀ ਚੈਕਿੰਗ ਕਰਨ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਆਬਕਾਰੀ ਵਿਭਾਗ ਵੱਲੋਂ 145,000 ਲੀਟਰ ਲਾਹਣ ਬਰਾਮਦਸਰਚ ਅਭਿਆਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਭੋਲੇਵਾਲ, ਜੈਦੇ, ਭੋਡੇ, ਤਲਵਣ, ਰਾਜਾਪੁਰ, ਭਾਗੀਆ, ਖਹਿਰਾ ਬੇਟ, ਉਚਾ ਪਿੰਡ ਧਗੇੜਾ, ਭੂੰਡੀ, ਸੰਗੋਵਾਲ, ਮਾਓਵਾਲ ਗੋਰਸੀਆਂ, ਹਾਕਮਰਾਏ ਬੇਟ, ਬਾਗ਼ੀਆਂ ਤੋਂ ਐਸ ਤੇ ਬੁਰਜ ਦੇ ਕਰੀਬ 27 ਕਿਲੋਮੀਟਰ ਦੇ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕੱਤਰਤਾ ’ਚ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਪੰਥਕ ਮੁੱਦਿਆਂ ’ਤੇ ਅਹਿਮ ਮਤੇ ਪਾਸ

ਬੁਲਾਰੇ ਨੇ ਦੱਸਿਆ ਕਿ ਇਸ ਤਲਾਸ਼ਈ ਮੁਹਿੰਮ ਦੌਰਾਨ ਲਗਭਗ 1,45,000 ਲੀਟਰ ਲਾਹਣ ਬਰਾਮਦ ਕੀਤਾ ਗਿਆ ਤੇ ਦਰਿਆ ਦੇ ਕੰਢੇ ਦੇ ਬਾਹਰ ਲਾਵਾਰਿਸ ਹੋਣ ਕਾਰਨ ਮੌਕੇ ਉਤੇ ਨਸ਼ਟ ਕਰ ਦਿੱਤੀ ਗਈ। 18 ਤੋਂ ਜ਼ਿਆਦਾ ਆਰਜ਼ੀ ਚੁੱਲ੍ਹੇ ਜਿਨ੍ਹਾਂ ਦੀ ਵਰਤੋਂ ਭੱਠੀ ਦੇ ਤੌਰ ਉਤੇ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ 8 ਕੁਇੰਟਲ ਲਕੜੀ ਵੀ ਮੌਕੇ ਉਤੇ ਨਸ਼ਟ ਕੀਤੀ ਗਈ, ਜਦਕਿ 6 ਵੱਡੇ ਲੋਹੇ ਦੇ ਡਰੰਮ, 2 ਭਾਂਡੇ ਅਤੇ ਤਿੰਨ ਪਾਈਪਾਂ ਬਰਾਮਦ ਕੀਤੀਆਂ ਹਨ। ਇਸ ਤਲਾਸ਼ੀ ਮੁਹਿੰਮ ਵਿਚ ਸ਼ਾਮਲ ਆਬਕਾਰੀ ਤੇ ਪੁਲਿਸ ਟੀਮਾਂ ਨੂੰ ਵਧਾਈ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰੀਆਂ ਉਤੇ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

-PTC News

 

Related Post