ਅੰਮ੍ਰਿਤਸਰ 'ਚ ਬੰਬ ਧਮਾਕਾ ਕਰਨ ਲਈ ਡਰੋਨ ਰਾਹੀਂ ਭਾਰਤ ਪਹੁੰਚੀ ਵਿਸਫੋਟਕ ਸਮੱਗਰੀ

By  Jasmeet Singh February 9th 2022 07:27 PM -- Updated: February 9th 2022 07:29 PM

ਅੰਮ੍ਰਿਤਸਰ: ਸਵੇਰੇ ਭਾਰਤ-ਪਾਕਿ ਸਰਹੱਦ 'ਤੇ ਬਰਾਮਦ ਹੋਏ ਵਿਸਫੋਟਕ ਸਮੱਗਰੀ ਦੇ ਦੋ ਡੱਬੇ ਬੀਐਸਐਫ ਨੇ ਐਸਟੀਐਫ ਅਤੇ ਬੰਬ ਰੋਕੂ ਦਸਤੇ ਨੂੰ ਸੌਂਪ ਦਿੱਤੇ ਹਨ। ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਉਸ ਖੇਪ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਕਰੀਬ 4.650 ਕਿਲੋ ਆਈ.ਈ.ਡੀ. ਟਾਈਮਰ ਸਵਿੱਚ, ਬੈਟਰੀ ਬੰਬ ਬਣਾਉਣ ਦਾ ਸਮਾਨ ਸਮੇਤ ਇੱਕ ਪਿਸਤੌਲ, ਦੋ ਮੈਗਜ਼ੀਨ, 22 ਜਿੰਦਾ ਕਾਰਤੂਸ, ਇੱਕ ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਇਹ ਵੀ ਪੜ੍ਹੋ: ਇਨ੍ਹਾਂ ਤਿੰਨ ਦਿਨਾਂ ਲਈ ਪੰਜਾਬ ਫੇਰੀ 'ਤੇ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਬੀਤੀ 14 ਤਰੀਕ ਅਟਾਰੀ ਦੇ ਬਾਹਰਵਾਰ ਇੱਕ ਆਈਈਡੀ ਬੰਬ ਬਰਾਮਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ ਅਤੇ ਸੁਰਮੁੱਖ ਸਿੰਘ ਨੂੰ ਕਾਬੂ ਕੀਤਾ ਗਿਆ ਸੀ। Punjab: BSF constable injured in encounter with smugglers in Gurdaspur ਪੁੱਛਗਿੱਛ ਕਰਨ 'ਤੇ ਉਨ੍ਹਾਂ ਪਹਿਲਾਂ ਦੱਸਿਆ ਕਿ ਉਨ੍ਹਾਂ ਤੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਦੁਬਾਰਾ ਉਨ੍ਹਾਂ ਸੀ ਰਿਮਾਂਡ ਹਾਸਲ ਕਰਨ 'ਤੇ ਉਨ੍ਹਾਂ ਇਸ ਖੇਪ ਨਾਲ ਸਬੰਧਤ ਇਨਪੁਟ ਦਿੱਤੇ, ਜਿਸ ਤੋਂ ਬਾਅਦ ਉਹ ਇਸ ਖੇਪ ਤੱਕ ਪਹੁੰਚਣ 'ਚ ਕਾਮਯਾਬ ਹੋਏ ਹਨ। ਇਹ ਵੀ ਪੜ੍ਹੋ: ਕੇਜਰੀਵਾਲ ਹੈ ਮੁਨੀਮ, ਪੈਸੇ ਲੈ ਕੇ ਵੰਡ ਰਿਹਾ ਟਿਕਟਾਂ : ਸ਼ਾਜ਼ੀਆ ਇਲਮੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਖੇਪ ਅੰਮ੍ਰਿਤਸਰ ਸ਼ਹਿਰੀ ਖੇਤਰ ਵਿੱਚ ਬਲਾਸਟ ਕਰਨ ਦੇ ਮਕਸਦ ਨਾਲ ਲਿਆਂਦੀ ਗਈ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। -PTC News

Related Post