2 ਮਿੰਟ ਦੀ ਲਾਪਰਵਾਹੀ ਨਾਲ ਚੱਲਦੀ ਗੱਡੀ ਦੇ ਕਿੰਝ ਉਡੇ ਚੀਥੜੇ, ਦੇਖੋ ਲਾਈਵ ਮੌਤ ਦੀ ਇਹ ਖਤਰਨਾਕ ਵੀਡੀਓ

By  Joshi August 30th 2017 03:43 PM

Facebook live costs 3 lives, watch live video, Accident at Tengpora Bypass

ਗੱਡੀ ਚਲਾਉਂਦੇ ਸਮੇਂ ਧਿਆਨ ਭਟਕ ਜਾਣ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਟੈਂਪਪੋਰਾ ਵਿਚ ਵਾਪਰੀ ਇਕ ਘਟਨਾ ਇਸ ਗੱਲ ਦੀ ਗਵਾਹ ਹੈ ਕਿ ਅੱਜਕਲ ਫੋਨ ਦੀ ਵਰਤੋਂ ਨਾਲ ਕਿਵੇਂ ਅਸੀਂ ਖੁਦ ਆਪਣੀ ਮੌਤ ਨੂੰ ਸੱਦਾ ਦੇ ਰਹੇ ਹਾਂ।

ਇਸ ਘਟਨਾ ਵਿੱਚ ਮੌਕੇ 'ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਹਾਦਸੇ ਤੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਕੀ ਹੈ ਪੂਰਾ ਮਾਮਲਾ?

ਇਹ ਹਾਦਸਾ 14 ਅਗਸਤ ਨੂੰ ਸ੍ਰੀਨਗਰ ਦੀ ਸੜਕ ਉੱਤੇ ਹੋਇਆ ਸੀ।ਦੱਸਣਯੋਗ ਹੈ ਕਿ ਸ੍ਰੀਨਗਰ ਇੱਕ ਵਿਸ਼ਾਲ ਵਾਦੀ ਵਿੱਚ ਸਥਿਤ ਹੈ, ਜਿਸ ਕਾਰਨ ਇਸ ਵਿੱਚ ਹੋਰ ਪਹਾੜੀ ਖੇਤਰਾਂ ਦੇ ਮੁਕਾਬਲੇ ਵਿਆਪਕ ਅਤੇ ਸਿੱਧੀਆਂ ਸੜਕਾਂ ਹਨ। ਕੁਝ ਨੌਜਵਾਨ ਪੁਰਾਣੀ ਮਾਰੂਤੀ ੮੦੦ ਚਲਾ ਰਹੇ ਸਨ, ਅਤੇ ਕਾਰ ਚਲਾਉਂਦੇ ਸਮੇਂ ਸਹਿ-ਡਰਾਈਵਰ "ਫੇਸਬੁੱਕ ਲਾਈਵ" 'ਤੇ ਸੀ ਅਤੇ ਹਾਸਾ ਮਜ਼ਾਕ ਕਰ ਰਿਹਾ ਸੀ। ਡਰਾਇਵਰ ਸਮੇਤ ਕਿਸੇ ਨੇ ਵੀ ਸੀਟ ਬੈਲਟ ਨਹੀਂ ਪਾਈ ਸੀ। ਉਚੀ ਗਾਣਿਆਂ ਨਾਲ ਤੇਜ਼ ਗਤੀ ਵਿੱਚ ਗੱਡੀ ਚੱਲ ਰਹੀ ਸੀ।

Facebook live costs 3 lives, watch live video, Accident at Tengpora BypassFacebook live costs 3 lives, watch live video, Accident at Tengpora Bypass

ਸ਼ਾਂਤ ਅਤੇ ਸਾਫ ਲਾਕੇ ਤੋਂ ਬਾਅਦ ਗੱਡੀ ਜਦੋਂ ਭੀੜ ਭੜੱਕੇ ਵਾਲੇ ਇਲਾਕੇ 'ਚ ਪਹੁੰਚਦੀ ਹੈ ਤਾਂ ਡਰਾਈਵਰ ਇਕ ਹਿਊਂਦਈ ਕ੍ਰੀਟਾ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਉਸ ਹੱਥੋਂ ਗੱਡੀ ਦਾ ਕੰਟਰੋਲ ਗਵਾਚ ਜਾਂਦਾ ਹੈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

Facebook live costs 3 lives, watch live video, Accident at Tengpora Bypassਹਾਦਸਾਗ੍ਰਸਤ ਵਾਹਨ ਤੋਂ ਪਤਾ ਲੱਗਦਾ ਹੈ ਕਿ ਹਾਦਸਾ ਕਾਫੀ ਭਿਆਨਕ ਸੀ ਕਿ ਗੱਡੀ ਦੇ ਚੀਥੜੇ ਉਡ ਚੁੱਕੇ ਸਨ।

ਇਸ ਹਾਦਸੇ ਤੋਂ ਇਹ ਸਾਫ ਪਤਾ ਲੱਗਦਾ ਕਿ ਕਿਵੇਂ ਕੁਝ ਮਿੰਟਾਂ ਦੀ ਲਾਪਰਵਾਹੀ ਨਾਲ ਨੌਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ।

ਸਾਡੀ ਸਭ ਨੂੰ ਅਪੀਲ ਹੈ ਕਿ ਕੋਈ ਵੀ ਵਾਹਨ ਚਲਾਉਣ ਸਮੇਂ ਇੰਝ ਦਾ ਮਜ਼ਾਕ ਨਾ ਕਰੋ ਕਿ ਜਾਨ ਗਵਾਉਣੀ ਪੈ ਜਾਵੇ। ਤੇਜ਼ ਸਪੀਡ 'ਤੇ ਗੱਡੀ ਚਲਾਉਣਾ ਕੋਈ ਸ਼ੇਖੀ ਨਹੀਨ ਬਲਕਿ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।

—PTC News

Related Post