ਸ਼ਰਮਨਾਕ : LKG ਦੀ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

By  Jagroop Kaur February 11th 2021 10:19 AM

ਲੁਧਿਆਣਾ : ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਈ ਹੈ ਜਿਥੇ ਇਕ ਨਿੱਜੀ ਸਕੂਲ ਦੀ ਐੱਲ. ਕੇ. ਜੀ. ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਵਰਗਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਪਰ ਹੁਣ ਤੱਕ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ। ਮੈਡੀਕਲ ’ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋ ਗਈ ਹੈ। ਸਲੇਮ ਟਾਬਰੀ ਪੁਲਿਸ ਨੇ ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਦਿਆਰਥਣ ਮੰਦੀਬੁੱਧੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਹੈ।

Image result for rape with minor

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਘਟਨਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਭਾਰੀ ਭੀੜ ਸਕੂਲ ਦੇ ਬਾਹਰ ਇਕੱਠੀ ਰਹੀ। ਲੋਕਾਂ ਦਾ ਦੋਸ਼ ਸੀ ਕਿ ਸਕੂਲ ’ਚ ਹੀ 7 ਸਾਲ ਦੀ ਮਾਸੂਮ ਵਿਦਿਆਰਥਣ ਨਾਲ ਇਹ ਘਿਨੌਣੀ ਹਰਕਤ ਹੋਈ ਹੈ, ਜਦੋਂ ਕਿ ਸਕੂਲ ਪ੍ਰਬੰਧਨ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ। ਪੁਲਸ ਦੀ ਇਕ ਟੀਮ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਡੀ. ਸੀ. ਪੀ. ਡਿਟੈਕਟਿਵ ਸਿਮਰਤਪਾਲ ਸਿੰਘ ਬੱਚਿਆਂ ਤੋਂ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ’ਚ ਲੱਗੀ ਹੈ। ਬੱਚੀ ਵੀ ਕੁੱਝ ਦੱਸਣ ਦੀ ਹਾਲਤ ’ਚ ਨਹੀਂ ਹੈ, ਜਿਸ ਕਾਰਣ ਪੁਲਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਪੀੜਤ ਬੱਚੀ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ।

Image result for rape with minor

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਮਾਤਾ-ਪਿਤਾ ਤੋਂ ਇਲਾਵਾ ਉਸ ਦਾ ਇਕ ਵੱਡਾ ਭਰਾ ਹੈ, ਜੋ ਉਸੇ ਸਕੂਲ ’ਚ ਪੜ੍ਹਦਾ ਹੈ। ਉਸ ਨੂੰ ਰੋਜ਼ ਉਸ ਦੀ ਮਾਂ ਸਕੂਲ ਛੱਡਣ ਅਤੇ ਲੈਣ ਲਈ ਆਉਂਦੀ ਹੈ। ਬੁੱਧਵਾਰ ਦੁਪਹਿਰ ਨੂੰ ਛੁੱਟੀ ਹੋਣ ’ਤੇ ਲਗਭਗ 2 ਵਜੇ ਉਸ ਦੀ ਮਾਂ ਉਸ ਨੂੰ ਲੈਣ ਆਈ। ਘਰ ਪੁੱਜਣ ਤੋਂ ਬਾਅਦ ਮਾਂ ਨੂੰ ਧੀ ਨਾਲ ਜਬਰ-ਜ਼ਿਨਾਹ ਹੋਣ ਦਾ ਪਤਾ ਲੱਗਾ। ਬੱਚੀ ਦੇ ਕੱਪੜਿਆਂ ’ਤੇ ਖੂਨ ਲੱਗਾ ਹੋਇਆ ਸੀ ਅਤੇ ਉਸ ਦੇ ਬਲੀਡਿੰਗ ਹੋ ਰਹੀ ਸੀ। ਉਸ ਨੇ ਕਈ ਵਾਰ ਸਕੂਲ ਪ੍ਰਬੰਧਕਾਂ ਨੂੰ ਫੋਨ ਕੀਤਾ। ਜਦੋਂ ਉਧਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਸਕੂਲ ਪੁੱਜ ਗਏ। ਇਲਾਕੇ ’ਚ ਜੰਗਲ ਦੀ ਅੱਗ ਦੀ ਤਰ੍ਹਾਂ ਖ਼ਬਰ ਫੈਲ ਗਈ।

ਇਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਕੀਤੀ ਗਈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਬੱਚੀ ਕੁਝ ਦੱਸ ਨਹੀਂ ਰਹੀ। ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦੀ ਧੀ ਮੰਦਬੁੱਧੀ ਹੈ। ਫਿਲਹਾਲ ਅਣਪਛਾਤੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੈਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਨੂੰ ਹੱਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

Related Post