ਡਿਊਟੀ ਦੌਰਾਨ 20 ਸਾਲਾ ਭਾਰਤੀ ਫੌਜੀ ਸ਼ਹੀਦ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਅਪੀਲ

By  Riya Bawa August 18th 2021 05:17 PM

ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ 20 ਸਾਲਾ ਭਾਰਤੀ ਫੌਜੀ ਗੁਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਗੁਰਵਿੰਦਰ ਸਿੰਘ ਕਰੀਬ ਇਕ ਸਾਲ ਪਹਿਲਾਂ ਭਾਰਤੀ ਫੌਜ 'ਚ ਭਰਤੀ ਹੋਇਆ ਸੀ। ਬੀਤੇ ਕੱਲ੍ਹ ਡਿਊਟੀ ਦੌਰਾਨ ਅਚਾਨਕ ਵਾਪਰੇ ਹਾਦਸੇ 'ਚ ਗੁਰਵਿੰਦਰ ਸਿੰਘ ਗੋਲੀ ਲਗਨ ਨਾਲ ਸ਼ਹੀਦ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਸ਼ਹੀਦ ਦਾ ਪਾਰਥੀਵ ਸਰੀਰ ਜਦ ਤਿਰੰਗੇ ਝੰਡੇ ਵਿੱਚ ਲਿਪਟਿਆ ਪਿੰਡ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸ਼ਹੀਦ ਦੇ ਨਾਂ ਦੇ ਨਾਅਰੇ ਲਗਾਏ। ਸ਼ਹੀਦ ਗੁਰਵਿੰਦਰ ਸਿੰਘ 24 ARTY ਰੈਜੀਮੈਂਟ ਵਿੱਚ ਜੰਮੂ ਦੇ ਸੈਕਟਰ ਅਖਨੂਰ 'ਚ ਤੈਨਾਤ ਸੀ। ਭਾਰੀ ਫੋਜੀ ਦੇ ਪਰਿਵਾਰ ਵਿਚ ਪਿਤਾ ਭਜਨ ਸਿੰਘ, ਮਾਤਾ ਹਰਜਿੰਦਰ ਕੌਰ, ਭਰਾ ਖੁਸ਼ਦੀਪ ਸਿੰਘ ਅਤੇ ਭੈਣਾਂ ਦਲਜੀਤ ਕੌਰ, ਬਲਜੀਤ ਕੌਰ ਅਤੇ ਸਰਬਜੀਤ ਕੌਰ ਨੂੰ ਛੱਡ ਗਿਆ ਹੈ। ਪਾਰਥੀਵ ਸਰੀਰ ਜਦ ਪਿੰਡ ਪੁਹੁੰਚਿਆਂ 'ਤੇ ਆਰਮੀ ਦੇ ਜਵਾਨਾਂ ਵਲੋਂ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਿੰਡ 'ਚ ਸੋਗ ਦੀ ਲਹਿਰ ਸੀ ਅਤੇ ਹਰ ਇਕ ਦੀ ਅੱਖ ਨਮ ਸੀ।

ਪੜ੍ਹੋ ਹੋਰ ਖ਼ਬਰਾਂ : ਛੁੱਟੀ ਆਏ 3 ਫ਼ੌਜੀ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਭਾਖੜਾ ਨਹਿਰ 'ਚ ਡਿੱਗੀ ਕਾਰ

ਆਰਮੀ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਓਥੇ ਹੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪਿੰਡ ਦੇ ਹੀ ਆਰਮੀ 'ਚੋਂ ਰਿਟਾਰਡ ਸੂਬੇਦਾਰ ਬਲਬੀਰ ਸਿੰਘ ਦਾ ਕਹਿਣਾ ਸੀ, ਕਿ ਇਸ ਪਰਿਵਾਰ 'ਚੋਂ ਗੁਰਵਿੰਦਰ ਸਿੰਘ ਸਮੇਤ ਤਿੰਨ ਲੋਕਾਂ ਨੇ ਫੌਜ 'ਚ ਸੇਵਾਵਾਂ ਦਿੰਦੇ ਹੋਏ ਦੇਸ਼ ਦੀ ਖਾਤਿਰ ਆਪਣੀ ਜਾਨ ਕੁਰਬਾਨ ਕੀਤੀ ਹੈ। ਗੁਰਵਿੰਦਰ ਸਿੰਘ ਦੀ ਕੁਰਬਾਨੀ ਤੇ ਜਿਥੇ ਸਾਨੂੰ ਮਾਣ ਹੈ, ਓਥੇ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਪਿੰਡ ਨੇ ਆਪਣੇ ਜਵਾਨ ਬੇਟੇ ਨੂੰ ਸਦਾ ਲਈ ਗੁਆ ਦਿੱਤਾ ਹੈ। ਘਰ ਵਾਲਿਆਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਗੁਰਵਿੰਦਰ ਸਿੰਘ ਦੀ ਨੌਕਰੀ ਬੇਨਿਫੀਟਪੂਰਨ ਤੌਰ 'ਤੇ ਭਰਾ ਨੂੰ ਅਤੇ ਮਾਤਾ-ਪਿਤਾ ਨੂੰ ਉਸਦੀ ਪੈਨਸ਼ਨ ਮਿਲਣੀ ਚਾਹੀਦੀ ਹੈ।

-PTCNews

Related Post