ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ

By  Shanker Badra April 27th 2019 11:58 AM -- Updated: May 1st 2019 05:56 PM

ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ:ਫ਼ਰੀਦਕੋਟ : ਪੰਜਾਬ 'ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਸ ਵੇਲੇ ਪੰਜਾਬ 'ਚ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ ਪਰ ਆਪ ਦੇ ਇੱਕ ਐਮਪੀ ਨੇ ਹੋਰ ਹੀ ਨਵਾਂ ਕਾਰਨਾਮਾ ਕਰ ਦਿੱਤਾ ਕਿ ਵਾਪਸ ਮੁੜਨਾ ਪਿਆ ਹੈ। [caption id="attachment_288169" align="aligncenter" width="276"]Faridkot AAP MP Sadhu Singh Nomination letter house Forgot ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ[/caption] ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਪਾਰਟੀ ਨੇ ਇਸ ਵਾਰ ਵੀ ਉਮੀਦਵਾਰ ਐਲਾਨਿਆ ਹੈ। ਪ੍ਰੋ. ਸਾਧੂ ਸਿੰਘ ਸ਼ੁੱਕਰਵਾਰ ਨੂੰ ਪੂਰੀ ਤਿਆਰੀ ਤੇ ਜੋਸ਼ ਨਾਲ ਫ਼ਰੀਦਕੋਟ ਹਲਕੇ ਤੋਂ ਆਪਣੀ ਨਾਮਜ਼ਦਗੀ ਭਰਨ ਪਹੁੰਚੇ ਪਰ ਆਪਣਾ ਨਾਮਜ਼ਦਗੀ ਪੱਤਰ ਘਰ ਹੀ ਭੁੱਲ ਆਏ ,ਜਿਸ ਕਰਕੇ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਹੈ। [caption id="attachment_288168" align="aligncenter" width="300"]Faridkot AAP MP Sadhu Singh Nomination letter house Forgot ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ[/caption] ਜਾਣਕਾਰੀ ਅਨੁਸਾਰ ਪ੍ਰੋ. ਸਾਧੂ ਸਿੰਘ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬਹੁਤ ਹੀ ਸਾਦੇ ਢੰਗ ਨਾਲ ਚੋਣ ਅਫ਼ਸਰ ਦੇ ਦਫ਼ਤਰ ਪੁਹੰਚੇ ਪਰ ਨਾਮਜ਼ਦਗੀ ਪੱਤਰਾਂ ਨੂੰ ਸਹੀ ਤਰੀਕੇ ਨਾਲ ਭਰਨਾ ਭੁੱਲ ਗਏ ਸਨ।ਇਨ੍ਹਾਂ ਹੀ ਨਹੀਂ ਸਾਧੂ ਸਿੰਘ ਆਪਣੇ ਕੁਝ ਲੋੜੀਂਦੇ ਦਸਤਾਵੇਜ਼ ਵੀ ਘਰ ਭੁੱਲ ਆਏ। ਜਿਸ ਕਰਕੇ ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਰਾਜ ਨੇ ਉਨ੍ਹਾਂ ਦੇ ਅਧੂਰੇ ਨਾਮਜ਼ਦਗੀ ਕਾਗ਼ਜ਼ ਨਹੀਂ ਪ੍ਰਾਪਤ ਕੀਤੇ।ਰੀਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ 3 ਵਜੇ ਤੱਕ ਦਾ ਸਮਾਂ ਦਿੱਤਾ ਸੀ ਪਰ ਉਹ ਤੈਅ ਸਮੇਂ ਵਿਚ ਮੁੜ ਤੋਂ ਪਹੁੰਚਣ 'ਚ ਸਫ਼ਲ ਨਾ ਹੋ ਸਕੇ। [caption id="attachment_288167" align="aligncenter" width="300"]Faridkot AAP MP Sadhu Singh Nomination letter house Forgot ਨਾਮਜ਼ਦਗੀ ਭਰਨ ਗਏ AAP ਦੇ ਐਮਪੀ ਨੇ ਕੀਤੀ ਵੱਡੀ ਗ਼ਲਤੀ , ਪ੍ਰੋ. ਸਾਧੂ ਸਿੰਘ ਬੇਰੰਗ ਪਰਤੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਨਾਲਾ : ਬਾਜਾਖਾਨਾ ਰੋਡ ‘ਤੇ ਪਲਾਈ ਬੋਰਡ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਹੋਇਆ ਨੁਕਸਾਨ ਇਸ ਘਟਨਾ ਮਗਰੋਂ ਸਾਧੂ ਸਿੰਘ ਨੇ ਕਿਹਾ ਕਿ ਜੇਕਰ ਕਾਗ਼ਜ਼ ਭਰਨ ਵਿੱਚ ਕਮੀ ਰਹਿ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਐਮਪੀ ਫੇਲ੍ਹ ਹੋ ਗਿਆ। ਪ੍ਰੋ. ਸਾਧੂ ਸਿੰਘ ਕੋਲ ਹੁਣ ਸਿਰਫ 29 ਅਪਰੈਲ ਨੂੰ ਹੀ ਆਪਣੀ ਨਾਮਜ਼ਦਗੀ ਭਰਨਗੇ। -PTCNews

Related Post