ਕੋਟਕਪੂਰਾ ਗੋਲੀਕਾਂਡ ਮਾਮਲਾ: ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਤੋਂ ਐੱਸ.ਆਈ.ਟੀ ਅੱਜ ਕਰੇਗੀ ਪੁੱਛਗਿੱਛ

By  Jashan A March 25th 2019 08:29 AM

ਕੋਟਕਪੂਰਾ ਗੋਲੀਕਾਂਡ ਮਾਮਲਾ: ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਤੋਂ ਐੱਸ.ਆਈ.ਟੀ ਅੱਜ ਕਰੇਗੀ ਪੁੱਛਗਿੱਛ ,ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਮੋਗਾ ਦਾ ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਨੂੰ SIT ਨੇ ਕੋਟਕਪੂਰਾ ਗੋਲੀਕਾਂਡ 'ਚ ਨਾਮਜ਼ਦ ਕਰ ਲਿਆ ਹੈ।

fdk ਕੋਟਕਪੂਰਾ ਗੋਲੀਕਾਂਡ ਮਾਮਲਾ: ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਤੋਂ ਐੱਸ.ਆਈ.ਟੀ ਅੱਜ ਕਰੇਗੀ ਪੁੱਛਗਿੱਛ

ਮਿਲੀ ਜਾਣਕਾਰੀ ਮੁਤਾਬਕ ਪਰੋਟਕਸ਼ਨ ਵਰੰਟ 'ਤੇ ਚਰਨਜੀਤ ਸਿੰਘ ਸ਼ਰਮਾ ਨੂੰ ਪਟਿਆਲਾ ਜੇਲ੍ਹ ਤੋਂ ਫਰੀਦਕੋਟ ਲਿਆਂਦਾ ਜਾਵੇਗਾ। ਜਿਸ ਦੌਰਾਨ SIT ਵੱਲੋਂ ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਤੋਂ ਫਰੀਦਕੋਟ ਅਦਾਲਤ 'ਚ ਪੁੱਛਗਿੱਛ ਕੀਤੀ ਜਾਵੇਗਾ।

ਹੋਰ ਪੜ੍ਹੋ:ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਦੀ ਅਦਾਲਤ ‘ਚ ਪੇਸ਼ੀ ਅੱਜ

ਬੀਤੇ ਦਿਨੀ SIT ਨੇ ਚਰਨਜੀਤ ਸ਼ਰਮਾਂ ਨੂੰ ਕੋਟਕਪੂਰਾ ਗੋਲੀਕਾਂਡ ਵਿਚ ਨਾਮਜਦ ਕਰ ਅਦਾਲਤ ਤੋਂ 25 ਮਾਰਚ ਦਾ ਪਰੋਟਕਸ਼ਨ ਵਰੰਟ ਹਾਸਲ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ SIT ਕੋਟਕਪੂਰਾ ਗੋਲੀਕਾਂਡ ਵਿਚ ਪੁੱਛਗਿੱਛ ਲਈ ਚਰਨਜੀਤ ਸ਼ਰਮਾਂ ਦਾ ਪੁਲਿਸ ਰਿਮਾਂਡ ਵੀ ਲੈ ਸਕਦੀ ਹੈ।

fdk ਕੋਟਕਪੂਰਾ ਗੋਲੀਕਾਂਡ ਮਾਮਲਾ: ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਤੋਂ ਐੱਸ.ਆਈ.ਟੀ ਅੱਜ ਕਰੇਗੀ ਪੁੱਛਗਿੱਛ

ਜ਼ਿਕਰਯੋਗ ਹੈ ਕਿ ਅਕਤੂਬਰ 2015 ‘ਚ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ।ਉਸ ਸਮੇਂ ਪ੍ਰਦਰਸ਼ਨਕਾਰੀਆਂ ਉਪਰ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।ਉਸ ਸਮੇਂ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਪੁਲਿਸ ਦੀ ਅਗਵਾਈ ਕਰ ਰਹੇ ਸਨ।

-PTC News

Related Post