ਫਰੀਦਕੋਟ: ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਅਧਿਆਪਕਾਂ ਨੇ ਕੀਤਾ ਘਿਰਾਓ, ਦੇਖੋ ਤਸਵੀਰਾਂ

By  Jashan A February 25th 2019 05:57 PM -- Updated: February 25th 2019 06:21 PM

ਫਰੀਦਕੋਟ: ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਅਧਿਆਪਕਾਂ ਨੇ ਕੀਤਾ ਘਿਰਾਓ, ਦੇਖੋ ਤਸਵੀਰਾਂ,ਫਰੀਦਕੋਟ: ਸੂਬੇ ਭਰ ਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਜਿਸ ਦੌਰਾਨ ਅੱਜ ਫਰੀਦਕੋਟ ਵਿਖੇ ਵੀ ਅਧਿਆਪਕਾਂ ਨੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦਾ ਘਿਰਾਓ ਕੀਤਾ। [caption id="attachment_261431" align="aligncenter" width="300"]fdk ਫਰੀਦਕੋਟ: ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਅਧਿਆਪਕਾਂ ਨੇ ਕੀਤਾ ਘਿਰਾਓ, ਦੇਖੋ ਤਸਵੀਰਾਂ[/caption] ਵੱਡੀ ਗਿਣਤੀ 'ਚ ਆਧਿਆਪਕਾਂ ਵਲੋਂ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਧਰਨਾ ਲੱਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। [caption id="attachment_261432" align="aligncenter" width="300"]fdk ਫਰੀਦਕੋਟ: ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਅਧਿਆਪਕਾਂ ਨੇ ਕੀਤਾ ਘਿਰਾਓ, ਦੇਖੋ ਤਸਵੀਰਾਂ[/caption] ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਇਹ ਧਰਨਾ ਲਗਾਇਆ। ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਧਰਨੇ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। [caption id="attachment_261433" align="aligncenter" width="300"]fdk ਫਰੀਦਕੋਟ: ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਅਧਿਆਪਕਾਂ ਨੇ ਕੀਤਾ ਘਿਰਾਓ, ਦੇਖੋ ਤਸਵੀਰਾਂ[/caption] ਇਸ ਮੌਕੇ ਅਧਿਆਪਕ ਆਗੂਆਂ ਵੱਲੋਂ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੂਬਾ ਸਰਕਾਰ ਖਿਲਾਫ ਜੰਮ ਕੇ ਰੋਸ ਜਾਹਰ ਕੀਤਾ। -PTC News

Related Post